Monday 19 November 2012

Sarbjit Singh Dhundha causing trouble again

http://sikhsangat.org/1699/sarbjit-dhunda-shown-door-by-slough-sikh-sangat-and-now-heads-toward-singh-sabha-southall/

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਿਥਿਹਾਸ

ਜਿਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਿਥਿਹਾਸ ਦੇ ਹਵਾਲੇ ਦੇ ਕੇ ਪਰਮ ਪੁਰਖ ਦੀ ਗੱਲ ਸਮਝਾਈ ਗਈ ਹੈ ...... ਠੀਕ ਉਸੇ ਤਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਨ੍ਹਾਂ ਪੌਰਾਣਿਕ ਕਥਾਵਾਂ ਦਾ ਹਵਾਲਾ ਦਸਮ ਗ੍ਰੰਥ ਵਿੱਚ ਵੀ ਦਿੱਤਾ ਹੈ .........

ਫੇਰਿ ਗਨੋ ਨਿਸਰਾਜ ਬਿਚਾਰਾ ॥ ਜੈਸ ਧਰਯੋ ਅਵਤਾਰ ਮੁਰਾਰਾ ॥
ਬਾਤ ਪੁਰਾਤਨ ਭਾਖ ਸੁਨਾਊਂ ॥ ਜਾ ਤੇ ਕਬ ਕੁਲ ਸਰਬ ਰਿਝਾਊਂ ॥੧॥...ਚੰਦ੍ਰ ਅਵਤਾਰ 

ਦਸਮ ਗ੍ਰੰਥ ਸਾਹਿਬ ॥

ਅਵਤਾਰ ਧਾਰਣ ਦੀ ਗੱਲ ਸਿਰਫ ਇੱਕ ...... ਪੁਰਾਤਨ ਬਾਤ ਵਜੋਂ ਲਈ ਗਈ ਹੈ ...... ਜਿਸਦਾ ਨਿਚੋੜ ਅੰਤ ਵਿੱਚ ਅਕਾਲ-ਪੁਰਖ ਨੂੰ ਸਿਰਮੌਰ ਦੱਸਦਾ ਹੈ ।

Comparison of Adi Guru and Dasam Granth Sahib

ਪੜੇ ਰੇ ਸਗਲ ਬੇਦ ਨਹ ਚੂਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥
ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥
ਧਨਾਸਰੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੬੮੭

ਬੇਦ ਭੇਦ ਨਹੀ ਲਖੈ ਬ੍ਰਹਮ ਬ੍ਰਹਮਾ ਨਹੀ ਬੁਝੈ ॥
ਬਿਆਸ ਪਰਾਸੁਰ ਸੁਕ ਸਨਾਦਿ ਸਿਵ ਅੰਤੁ ਨ ਸੁਝੈ ॥
ਸਨਤਿ ਕੁਆਰ ਸਨਕਾਦਿ ਸਰਬ ਜਉ ਸਮਾ ਨ ਪਾਵਹਿ ॥
ਲਖ ਲਖਮੀ ਲਖ ਬਿਸਨ ਕਿਸਨ ਕਈ ਨੇਤ ਬਤਾਵਹਿ ॥
ਅਸੰਭ ਰੂਪ ਅਨਭੈ ਪ੍ਰਭਾ ਅਤਿ ਬਲਿਸਟ ਜਲਿ ਥਲਿ ਕਰਣ ॥
ਅਚੁਤ ਅਨੰਤ ਅਦ੍ਵੈ ਅਮਿਤ ਨਾਥ ਨਿਰੰਜਨ ਤਵ ਸਰਣ ॥੧॥੩੨॥
ਗਿਆਨ ਪ੍ਰਬੋਧ - ੩੨ - ਸ੍ਰੀ ਦਸਮ ਗ੍ਰੰਥ ਸਾਹਿਬ

ਜਬ ਜਬ ਹੋਤ ਅਰਿਸਟ ਅਪਾਰਾ ॥

ਚੋਬੀਸ ਅਵਤਾਰ ਵਿਚ ਸਾਹਿਬਾ ਨੇ ਅਵਤਾਰਾਂ ਨੂੰ ਅਕਾਲਪੁਰਖ ਦੇ ਹਥ ਦੀ ਖੇਡ ਦਸਿਆ ਹੈ । ਇਹਨਾ ਅਵਤਾਰਾਂ ਦੀ ਓਕਾਤ ਵਾਹਿਗੁਰੁ ਅੱਗੇ ਕੌਡੀ ਵੀ ਮੇਹ੍ਸੂਸ ਨਹੀਂ ਹੁੰਦੀ। ਜਿਹਨਾ ਅਵਤਾਰਾਂ ਦੀ ਭਾਰਤੀ ਸਮਾਜ ਵਿਚ ਭਗਵਾਨ ਕਹ ਕੇ ਪੂਜਾ ਹੁੰਦੀ ਹੈ, ਓਹਨਾ ਅਵਤਾਰਾਂ ਦੀ ਇਜ਼ਤ ਸਾਹਿਬਾ ਨੇ ਅਕਾਲਪੁਰਖ ਦੇ ਸਾਹਮਣੇ ਰਤੀ ਭਰ ਵੀ ਨਹੀਂ ਸਮਝੀ। ਤੁਸੀਂ ਆਪ ਹੀ ਦੇਖੋਗੇ ਕੇ ਜਦੋਂ ਅਵਤਾਰ ਕਥਾ ਸ਼ੁਰੂ ਕਰੀ ਦੀ ਹੈ ਤਾਂ ਅਵਤਾਰਾਂ ਦਾ ਮੰਗਲ ਕਰਨਾ ਤਾਂ ਇਕ ਪਾਸੇ ਰਿਹਾ, ਓਹਨਾ ਨੂੰ ਵਾਹਿਗੁਰੁ ਦੇ ਹਥਾਂ ਦਾ ਮਹਜ ਇਕ ਖਿਡੋਨ

ਾ ਬਣਾ ਦਿਤਾ ਗਿਆ ਹੈ। ਬਾਕੀ ਫੈਂਸਲਾ ਆਪ ਕਰਨਾ ਕੇ ਇਸ ਬਾਣੀ ਦੇ ਮੁਢਲੇ ਪ੍ਰਸੰਗ ਪਰ ਕੇ ਤੁਹਾਡੇ ਮਨ ਵਿਚ ਅਵਤਾਰ ਪੂਜਾ ਦਾ ਕਿਨਾ ਸ਼ੋਂਕ ਪੈਦਾ ਹੁੰਦਾ ਹੈ। ਸਾਹਿਬ ਦੇ ਇਹ ਵੀਚਾਰ ਗੁਰੂ ਗਰੰਥ ਸਾਹਿਬ ਦੀ ਬਾਨੀ ਤੋਂ ਇਕ ਮਾਤਰ ਵੀ ਵਖ ਨਹੀਂ ਹਨ।

ਚੌਪਈ ॥
चौपई ॥
CHAUPAI

ਜਬ ਜਬ ਹੋਤ ਅਰਿਸਟ ਅਪਾਰਾ ॥
जब जब होत अरिसट अपारा ॥
Whenever numerous tyrants take birth,

ਤਬ ਤਬ ਦੇਹ ਧਰਤ ਅਵਤਾਰਾ ॥
तब तब देह धरत अवतारा
these avtaars created by waheguru comes into existence.

ਕਾਲ ਸਭਨ ਕੋ ਪੇਖ ਤਮਾਸਾ ॥
काल सभन को पेख तमासा ॥
The KAL (Destroyer Lord) scans the play of all,
ਅੰਤਹ ਕਾਲ ਕਰਤ ਹੈ ਨਾਸਾ ॥੨॥
अंतह काल करत है नासा ॥२॥
And ultimately destroys all.2.

ਸਪਸ਼ਟ ਸ਼ਬਦਾਂ ਵਿਚ ਦਸ ਦਿਤਾ ਗਿਆ ਕੇ ਕਾਲਪੁਰਖ ਨੇ ਜਗਤ ਤਮਾਸ਼ਾ ਬਨਾਇਆ ਹੈ ਤੇ ਜਦੋਂ ਦਿਲ ਕਰਦਾ ਹੈ ਤਾਂ ਕੁਛ ਲੋਕਾਂ ਨੂੰ ਮਿਥ ਕੇ ਧਰਤੀ ਤੇ ਜੁਲਮ ਦਾ ਨਾਸ ਕਰਨ ਲਈ ਭੇਜ ਦਿੰਦਾ ਹੈ, ਤੇ ਅੰਤ ਵਿਚ ਓਹਨਾਂ ਅਵਤਾਰਾਂ ਦਾ ਵੀ ਕਾਲ ਬਣ ਜਾਂਦਾ ਹੈ, ਭਾਵ ਓਹਨਾ ਅਵਤਾਰਾਂ ਦਾ ਵੀ ਨਾਸ ਕਰ ਦਿੰਦਾ ਹੈ। ਹੁਣ ਸਮਝਣ ਵਾਲੀ ਗਲ ਇਹ ਹੈ ਕੇ ਜਿਸ ਦੇਸ਼ ਵਿਚ ਅਵਤਾਰਾਂ ਨੂੰ ਰਬ ਦਾ ਦਰਜਾ ਦਿਤਾ ਜਾਂਦਾ ਹੋਵੇ, ਓਹਨਾ ਅਵਤਾਰਾਂ ਦਾ ਵੀ ਅੰਤ ਕਰਵਾ ਦੇਣਾ ਇਕ ਵਾਹੀਗੁਰੁ ਦੇ ਹਥੋਂ, ਇਹ ਕਿਨਿਆਂ ਕੁ ਲੋਕਾਂ ਨੂੰ ਹਜਮ ਹੋ ਸਕਦਾ ਹੈ।

ਮੱਕਾਰੀ ਦੀ ਵੀ ਹੱਦ ਹੁੰਦੀ ਹੈ ??

ਮੱਕਾਰੀ ਦੀ ਵੀ ਹੱਦ ਹੁੰਦੀ ਹੈ ??

ਇਹਨੀ ਦਿਨੀ ਦਸਮ ਵਿਰੋਧੀਆਂ ਵੱਲੋ ਇਕ ਆਰਟੀਕਲ ਪੜਿਆ ਜਿਸ ਦਾ ਸਿਰਲੇਖ ਸੀ "ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ: ਅਖੇ ਨਦੌਣ ਦੀ ਜੰਗ ਸਮੇਂ (1690) ਗੁਰੂ ਦਸ਼ਮੇਸ਼ ਨੇ ਹਨੂਮਾਨ ਦੇ ਮੰਤ੍ਰ ਦਾ ਜਾਪ ਕੀਤਾ ਜਿਸ ਵਿਚ ਚੰਡੀ ਦੇਵੀ ਨੇ ਵੀ ਸ਼ਮੂਲੀਅਤ ਕੀਤੀ"। ਬੰਦਾ ਝੂਠ ਬੋਲਣ ਲੱਗਿਆਂ ਵੀ ਸੋਚਦਾ ਹੈ , ਪਰ ਇਹ ਲੋਕ ਤਾਂ ਓਹ ਵੀ ਨਹੀਂ ਸੋਚਦੇ। ਆਓ ਦੇਖਦੇ ਹਾਂ ਕੇ ਕਿਸ ਨੇ ਕਿਹੜਾ ਹਨੁਮਾਨ ਮੰਤਰ ਪੜਿਆ ਤੇ ਕਿਹੜੀ ਚੰਡੀ ਦੇਵੀ ਨੇ ਯੁਧ ਵਿਚ ਸ਼ਮੂਲੀਅਤ ਕੀਤੀ। ਲਓ ਪਹਿ
ਲਾਂ ਨਦੋੰਣ ਦੇ ਯੁਧ ਦੇ ਬਾਰੇ ਪੜ ਲਈਏ ਕੇ ਇਹ ਹੋਇਆ ਕਿਓਂ ਸੀ। ਔਰੰਗ ਜੇਬ ਨੇ ਮੀਆਂ ਖਾਨ ਨੂੰ ਰਾਜਪੂਤ ਪਹਾੜੀ ਰਾਜੇ ਭੀਮ ਚੰਦ ਕੋਲੋਂ ਮਾਮਲਾ ਉਗਰਾਹੁਣ ਲਈ ਭੇਜਿਆ ਸੀ, ਪਰ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਪੁਕਾਰ ਕੀਤੀ। ਭੀਮ ਚੰਦ ਦੀ ਮਦਦ ਲਈ ਬਾਕੀ ਦੇ ਪਹਾੜੀ ਰਾਜੇ ਵੀ ਆ ਗਏ ਤੇ ਫਿਰ ਯੁਧ ਦੀ ਸ਼ੁਰੁਆਤ ਹੋ ਗਈ। ਇਸ ਯੁਧ ਵਿਚ ਕਿਰਪਾਲ ਚੰਦ ਨੇ ਬਹੁਤ ਬਹਾਦੁਰੀ ਦਿਖਾਈ ਜਿਸ ਦਾ ਵਰਣਨ ਵੀ ਗੁਰੂ ਸਾਹਿਬ ਨੇ ਕੀਤਾ ਹੈ। ਭੀਮ ਚੰਦ ਕਿਓਂ ਕੇ ਹਿੰਦੂ ਰਾਜਪੂਤ ਰਾਜਾ ਸੀ ਤੇ ਇਸ ਲਈ ਯੁਧ ਵਿਚ ਜਾਣ ਲੱਗਿਆਂ ਜਿਵੇਂ ਯੋਧੇ ਆਪਣੇ ਇਸ਼ਟ ਨੂੰ ਯਾਦ ਕਰਦੇ ਨੇ , ਓਸੇ ਤਰਹ ਰਾਜਾ ਭੀਮ ਚੰਦ ਨੇ ਯੁਧ ਵਿਚ ਵੜਨ ਤੋਂ ਪਹਿਲਾਂ ਆਪਣੇ ਮੁੰਹ ਵਿਚ ਹਨੁਮਾਨ ਮੰਤਰ ਪੜਿਆ, ਤੇ ਮਜੇ ਦਰ ਗੱਲ ਇਹ ਹੈ ਕੇ ਗੁਰੂ ਸਾਹਿਬ ਓਦੋਂ ਓਸ ਦੇ ਕੋਲ ਵੀ ਨਹੀਂ ਸਨ , ਸਗੋਂ ਰਾਜਿਆਂ ਨੇ ਭੀਮ ਚੰਦ ਨੂੰ ਕਿਹਾ ਕੇ ਗੁਰੂ ਸਾਹਿਬ ਨੂੰ ਵੀ ਇਥੇ ਬੁਲਾਵੋ ਤਾਂ ਕੇ ਇਕਠੇ ਮਿਲ ਕੇ ਹਮਲਾ ਕੀਤਾ ਜਾ ਸਕੇ :

ਦੁਤੀਯ ਢੋਅ ਢੂਕੈ ਵਹੈ ਮਾਰਿ ਉਤਾਰੀ ॥ ਖਰੇ ਦਾਂਤ ਪੀਸੈ ਛੁਭੈ ਛਤ੍ਰਧਾਰੀ ॥
ਉਤੈ ਵੈ ਥਰੇ ਬੀਰ ਬੰਬੈ ਬਜਾਵੈਂ ॥ ਤਰੇ ਭੂਪ ਠਾਂਢੇ ਬਡੋ ਸੋਕੁ ਪਾਵੈਂ ॥੫॥

ਭਾਵ - ਦੂਜੀ ਵਾਰ ਸੂਰਮੇ ਫਿਰ ਅੱਗੇ ਵਧੇ, ਓਹਨਾ ਨੇ ਮਾਰ ਮਾਰ ਕੇ ਪਿਛੇ ਧੱਕ ਦਿਤੇ। ਪਹਾੜੀ ਰਾਜੇ ਹੇਠਾਂ ਖੜੇ ਦੰਦ ਪੀਹ ਰਹੇ ਸਨ। ਉਧਰ ਦੂਜੇ ਪਾਸੇ ਦੇ ਸੂਰਮੇ ਜਿੱਤ ਦੀ ਖੁਸ਼ੀ ਵਿਚ ਧੋੰਸੇ ਵਜਾਉਂਦੇ ਸਨ। ਇਧਰ ਪਹਾੜੀ ਰਾਜੇ ਹੇਠਾਂ ਖਲੋਤੇ ਸ਼ੋਕ ਮਨਾ ਰਹੇ ਸਨ।

ਤਬੈ ਭੀਮਚੰਦੰ ਕੀਯੋ ਕੋਪ ਆਪੰ ॥ ਹਨੂਮਾਨ ਕੇ ਮੰਤ੍ਰ ਕੋ ਮੁਖਿ ਜਾਪੰ ॥
ਸਬੈ ਬੀਰ ਬੋਲੈ ਹਮੈ ਭੀ ਬੁਲਾਯੰ ॥ ਤਬੈ ਢੋਅ ਕੈ ਕੈ ਸੁ ਨੀਕੇ ਸਿਧਾਯੰ ॥੬॥

ਤਦ ਭੀਮ ਚੰਦ ਨੇ ਬਹੁਤ ਗੁੱਸਾ ਪ੍ਰਗਟ ਕੀਤਾ ਤੇ ਮੂੰਹ ਤੋਂ ਹਨੂਮਾਨ ਦੇ ਮੰਤਰ ਦਾ ਜਾਪ ਕੀਤਾ। ਓਸ ਦੇ ਨਾਲ ਦੇ ਸਾਰੇ ਯੋਧਿਆਂ ਨੇ ਭੀਮਚੰਦ ਨੂੰ ਕਿਹਾ ਕੇ ਹੁਣ ਗੁਰੂ ਸਾਹਿਬ ਨੂੰ ਵੀ ਸਹਾਇਤਾ ਲਈ ਬੁਲਾ ਲਵੋ ਅਤੇ ਫਿਰ ਸਾਰਿਆਂ ਨੇ ਇਕਠਿਆਂ ਹੋ ਕੇ ਬੜੇ ਜੋਰ ਨਾਲ ਹੱਲਾ ਕੀਤਾ। ਹੁਣ ਮੈਨੂ ਤੇ ਕਿਤੇ ਲਭਾ ਨਹੀਂ ਕੇ ਗੁਰੂ ਸਾਹਿਬ ਨੇ ਕਿਹੜਾ ਹਨੂਮਾਨ ਮੰਤਰ ਪੜਿਆ। ਹਾਂ ਭੀਮ ਚੰਦ, ਹਿੰਦੂ ਪਹਾੜੀ ਰਾਜਾ ਹੈ, ਓਸ ਨੇ ਜਰੂਰ ਪੜਿਆ ਤੇ ਗੁਰੂ ਸਾਹਿਬ ਨੇ ਓਸ ਬਾਰੇ ਲਿਖਿਆ।

ਲਓ ਹੁਣ ਦੇਖਦੇ ਹਾਂ ਕਿਹੜੀ ਚੰਡੀ ਆ ਕੇ ਨਦੋੰਣ ਦੇ ਯੁਧ ਵਿਚ ਲੜੀ। ਜਿਵੇਂ ਪਹਿਲਾਂ ਦਸਿਆ ਹੈ ਕੇ ਕਿਰਪਾਲ ਚੰਦ ਬਹੁਤ ਸੂਰਬੀਰਤਾ ਨਾਲ ਇਸ ਯੁਧ ਵਿਚ ਲੜਿਆ। ਗੁਰੂ ਸਾਹਿਬ ਨੇ ਓਸ ਦਾ ਯੁਧ ਪ੍ਰਸੰਗ ਵਰਣਨ ਕੀਤਾ ਜਿਸ ਵਿਚ ਲਿਖਿਆ ਹੈ ਦੁਸ਼ਮਨ ਨੂੰ ਚੰਡ ਕੇ ਰਖ ਦਿਤਾ, ਭਾਵ ਬਹੁਤ ਭਿਆਨਕ ਯੁਧ ਕੀਤਾ। ਅੱਜ ਵੀ ਨਿਹੰਗਾ ਸਿੰਘਾ ਦੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕੇ ਫਲਾਨਾ ਬੰਦਾ ਚੰਡਣ ਵਾਲਾ ਹੋਇਆ ਹੈ। ਹੁਣ ਦੇਖੋ :

ਕ੍ਰਿਪਾਲੰ ਕ੍ਰੁਧੰ ॥ ਕੀਯੋ ਜੁੱਧ ਸੁੱਧੰ ॥ਮਹਾਂ ਬੀਰ ਗੱਜੇ ॥ ਮਹਾਂ ਸਾਰ ਬੱਜੇ ॥੧੩॥
ਕਰਿਯੋ ਜੁੱਧ ਚੰਡੰ ॥ ਸੁਣਿਯੋ ਨਾਵ ਖੰਡੰ ॥ਚਲਿਯੋ ਸਸਤ੍ਰ ਬਾਹੀ ॥ ਰਜੌਤੀ ਨਿਬਾਹੀ ॥੧੪॥

ਕਿਰਪਾਲ ਚੰਦ ਨੇ ਬੜੇ ਕ੍ਰੋਧ ਨਾਲ ਯੁਧ ਕੀਤਾ । ਬੜੇ ਸੂਰਮੇ ਗੱਜ ਰਹੇ ਸਨ ਤੇ ਲੋਹੇ ਤੇ ਲੋਹੇ ਵੱਜ ਰਹੇ ਸਨ। ਕਿਰਪਾਲ ਚੰਦ ਨੇ ਇਨਾ ਭਿਆਨਕ ਯੁਧ ਕੀਤਾ ਭਾਵ ਚੰਡ ਦੇਣ ਵਾਲਾ ਯੁਧ ਕੀਤਾ ਜਿਹੜਾ ਹਰ ਪਾਸੇ ਸੁਣਿਆ ਗਿਆ। ਸ਼ਸਤਰ ਚਲਾਉਂਦਾ ਹੋਇਆ ਓਹ ਅੱਗੇ ਵਧਦਾ ਗਿਆ ਤੇ ਰਾਜਪੂਤੀ ਆਨ ਨੂੰ ਨਿਭਾਇਆ। ਮੈਨੂੰ ਇਹਨਾ ਲੋਕਾਂ ਦੇ ਲੇਖਾਂ ਨੂੰ ਪੜ ਕੇ ਹਾਸਾ ਵੀ ਆਉਂਦਾ ਹੈ ਤੇ ਤਰਸ ਵੀ ਕੇ ਕਾਸ਼ ਮਾਲਕ ਕੁਛ ਕੁ ਬੁਧੀ ਇਹਨਾ ਨੂੰ ਵੀ ਬਕਸ਼ ਦਿੰਦਾ ਤਾਂ ਕੀ ਘਟ ਚੱਲਾ ਸੀ। ਮੇਰੀ ਇਹਨਾ ਸਾਰੇ ਧਕੇ ਦੇ ਵਿਦਵਾਨਾ ਨੂੰ ਬੇਨਤੀ ਹੈ ਕੇ ਝੂਠ ਬੋਲ ਕੇ ਜਿਆਦਾ ਚਿਰ ਹੁਣ ਨਹੀਂ ਸਰਨਾ , ਸੋ ਏਹੋ ਜਹੀਆਂ ਜਬਲੀਆਂ ਮਾਰਨੀਆ ਬੰਦ ਕੀਤੀਆਂ ਜਾਣ ਨਹੀਂ ਤੇ ਲੋਕਾਂ ਨੇ ਬਚਿਤਰ ਨਾਟਕ ਤੇ ਨਹੀਂ ਹਸਣਾ ਬਲਕਿ ਇਹਨਾ ਦੀ ਮੂਰਖਤਾ ਤੇ ਹਸਣਾ ਹੈ। ਕਿਸੇ ਇਕ ਪੰਕਤੀ ਨੂੰ ਚਕ ਕੇ ਅਰਥ ਦੇ ਅਨਰਥ ਹੀ ਹੋ ਸਕਦੇ ਨੇ, ਇਸੇ ਲਈ ਜਨਰਲ ਬਰਾੜ ਨੇ ਆਪਣੀ ਪੁਸਤਕ ਵਿਚ ਸਪਸ਼ਟ ਲਿਖਿਆ ਹੈ ਕੇ ਇੰਦ੍ਰਾ ਗਾਂਧੀ ਨੂੰ ਸਲਾਹ ਦਿਤੀ ਗਈ ਸੀ ਕੇ ਦਸਮ ਗ੍ਰੰਥ ਦੇ ਅਰਥ ਇਸ ਪ੍ਰਕਾਰ ਕੀਤੇ ਜਾ ਸਕਦੇ ਨੇ ਕੇ ਲੋਕਾਂ ਨੇ ਇਸ ਨੂੰ ਹਿੰਦੁਆਂ ਦਾ ਗ੍ਰੰਥ ਮੰਨ ਕੇ ਆਪਸ ਵਿਚ ਲੜ ਮਰਨਾ ਹੈ । ਇਸ ਲੇਖ ਦਾ ਜਵਾਬ ਦਿੰਦਾ ਹੋਇਆ ਮੈਂ ਇਹ ਹੀ ਸੋਚ ਰਿਹਾ ਸੀ ਕੇ ਕਿਵੇਂ ਓਹ ਗੱਲ ਹੁਣ ਪ੍ਰਤਖ ਹੋ ਰਹੀ ਹੈ ਤੇ ਕਿਵੇਂ ਕੁਛ ਲੋਕ ਸਿਖਾਂ ਦਾ ਧਿਆਨ ਕੋਮੀ ਮਸਲੇ ਤੋਂ ਪਰੇ ਕਰਨ ਲਈ ਨਿਤ ਦਿਨ ਦਸਮ ਬਾਣੀ ਦੇ ਜਾਣ ਬੁਝ ਕੇ ਗਲਤ ਅਰਥ ਕਰ ਕੇ ਸਿਖਾਂ ਨੂੰ ਬੇਵਕੂਫ਼ ਬਣਾ ਕੇ ਆਪਿਸ ਵਿਚ ਕੋਮੀ ਫੁਟ ਪਵਾ ਕੇ ਸਾਨੂੰ ਸਾਡੇ ਅਸਲ ਮੁੱਦੇ ਤੋਂ ਪਰਾ ਧੱਕ ਰਹੇ ਨੇ ।

ਦਾਸ ,
ਡਾ ਕਵਲਜੀਤ ਸਿੰਘ


ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵ

ਸਾਰ : ਇਸ ਲੇਖ ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਯੁੱਧਾਂ ਦੇ ਕੁਝ ਪੱਖ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਹੇਠ ਲਿਖੇ ਤਿੰਨ ਪ੍ਰਸ਼ਨਾਂ ਵੱਲ ਮੁੱਖ ਤੌਰ ਤੇ ਧਿਆਨ ਦਿੱਤਾ ਗਿਆ ਹੈ :
(1) ਇਨ੍ਹਾਂ ਯੁੱਧਾਂ ਵਿਚ ਵਿਰੋਧੀ ਕੌਣ ਸਨ (2) ਗੁਰੂ ਸਾਹਿਬ ਵਿਰੁੱਧ ਇਹ ਯੁੱਧ ਕਿਉਂ ਛੇੜੇ ਗਏ ਅਤੇ (3) ਇਨ੍ਹਾਂ ਯੁੱਧਾਂ ਸਮੇਂ ਗੁਰੂ ਸਾਹਿਬ ਅਤੇ ਸਿੰਘਾਂ ਦਾ ਉਨ੍ਹਾਂ ਦੇ ਵਿਰੁੱਧ ਲੜਨ ਵਾਲਿਆ ਪ੍ਰਤੀ ਕੀ ਰਵੱਈਆ ਸੀ

ਗੁਰੂ ਗੋਬਿੰਦ ਸਿੰਘ ਨੂੰ ਇ
ਕ ਦਰਜਨ ਤੋਂ ਵੱਧ ਯੁੱਧ ਲੜਨੇ ਪਏ। ਇਨ੍ਹਾਂ ਯੁੱਧਾਂ ਬਾਰੇ ਜੋ ਮੁੱਖ ਨੁਕਤੇ ਹੁਣ ਤੱਕ ਉਠਾਏ ਗਏ ਹਨ ਉਹ ਇਸ ਪ੍ਰਕਾਰ ਹਨ: (1) ਇਹ ਯੁੱਧ ਮੁਗ਼ਲਾਂ ਵਿਰੁੱਧ ਸਨ। (2) ਇਹ ਯੁੱਧ ਜ਼ੁਲਮ ਵਿਰੁੱਧ ਸਨ, ਅਤੇ (3) ਇਹ ਯੁੱਧ ਦੇਸ਼ ਦੀ ਆਜ਼ਾਦੀ ਲਈ ਸਨ।

ਇਨ੍ਹਾਂ ਯੁੱਧਾਂ ਬਾਰੇ ਉਪਰੋਕਤ ਨੁਕਤਿਆਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਲੋੜ ਹੈ ਇਨ੍ਹਾਂ ਵਿਚ ਸ਼ਾਮਿਲ ਧਿਰਾਂ ਬਾਰੇ ਸਰਸਰੀ ਨਜ਼ਰਸਾਨੀ ਕਰਨ ਦੀ। ਸਭ ਤੋਂ ਪਹਿਲਾਂ ਯੁੱਧ 1687 ਈ. ਵਿਚ ਭੰਗਾਣੀ ਦੇ ਸਥਾਨ ਤੇ ਹੋਇਆ ਜੋ ਪਾਉਂਟਾਂ ਸਾਹਿਬ ਤੋਂ ਲਗਭਗ 11 ਕਿਲੋਮੀਟਰ ਦੂਰ ਸਥਿਤ ਹੈ। ਇਸ ਦਾ ਆਰੰਭ ਇਕ ਦਰਜਨ ਤੋਂ ਵੱਧ ਪਹਾੜੀ ਹਿੰਦੂ ਰਾਜਿਆ ਵੱਲੋਂ ਇਕੱਠੇ ਹੋਏ ਗੁਰੂ ਸਾਹਿਬ ਉੱਤੇ ਹਮਲਾ ਕਰਨ ਨਾਲ ਹੋਇਆ। ਬਹੁਤ ਸਖ਼ਤ ਮੁਕਾਬਲੇ ਤੋਂ ਬਾਅਦ ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਆਨੰਦਪੁਰ ਸਾਹਿਬ ਆ ਗਏ। ਸੰਨ 1688 ਈ. ਵਿਚ ਜੰਮੂ ਦੇ ਮੁਗ਼ਲ ਵਾਇਸਰਾਇ ਨੇ ਆਪਣੇ ਜਰਨੈਲ ਆਲਿਫ਼ ਬੇਗ਼ ਨੂੰ ਪਹਾੜੀ ਰਾਜਿਆਂ ਤੋਂ ਜਬਰੀ ‘ਕਰ’ ਵਸੂਲੀ ਕਰਨ ਲਈ ਭੇਜਿਆ। ਕੁਝ ਰਾਜਿਆਂ ਨੇ ਤਾਂ ਝੱਟਪਟ ਕਰ ਦੇਣਾ ਮੰਨ ਲਿਆ, ਪ੍ਰੰਤੂ ਕਹਿਲੂਰ ਦੇ ਰਾਜਾ ਭੀਮ ਚੰਦ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਇਸ ਸਥਿਤੀ ਵਿਚ ਉਸ ਨੇ ਗੁਰੂ ਸਾਹਿਬ ਨੂੰ ਆਲਿਫ਼ ਖ਼ਾਨ ਵਿਰੁੱਧ ਉਸ ਦੀ ਮਦਦ ਕਰਨ ਲਈ ਬੇਨਤੀ ਕੀਤੀ। ਭਾਵੇਂ ਭੰਗਾਣੀ ਯੁੱਧ ਕਰਵਾਉਣ ਪਿੱਛੇ ਰਾਜਾ ਭੀਮ ਚੰਦ ਦੀ ਮੁੱਖ ਜ਼ਿੰਮੇਵਾਰੀ ਸੀ ਪਰ ਗੁਰੂ ਸਾਹਿਬ ਨੇ ਫਿਰ ਵੀ ਉਸ ਦੀ ਮਦਦ ਕਰਨਾ ਪ੍ਰਵਾਨ ਕਰ ਲਿਆ। ਇਹ ਲੜਾਈ ਮੌਜੂਦਾ ਹਿਮਾਚਲ ਪ੍ਰਦੇਸ਼ ਵਿਚ ਨਦੌਣ ਦੇ ਸਥਾਨ ਤੇ ਹੋਈ ਜਿਸ ਵਿਚ ਆਲਿਫ਼ ਬੇਗ ਨੂੰ ਸਿਕਸ਼ਤ ਹੋਈ।

ਸੰਨ 1996 ਈ. ਵਿਚ ਇਕ ਉੱਚ ਫੌਜੀ ਅਫ਼ਸਰ ਦਿਲਾਵਰ ਖ਼ਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਸੈਨਾ ਦੇ ਕੇ ਗੁਰੂ ਸਾਹਿਬ ਵਿਰੁੱਧ ਅਨੰਦਪੁਰ ਵਿਖੇ ਹਮਲਾ ਕਰਨ ਲਈ ਭੇਜਿਆ। ਗੁਰੂ ਸਾਹਿਬ ਨੇ ਬਿਚਿਤ੍ਰ ਨਾਟਕ ਵਿਚ ਰੁਸਤਮ ਖ਼ਾਨ ਨੂੰ ‘ਖਾਨਜ਼ਾਦਾ’ ਕਰਕੇ ਲਿਖਿਆ ਹੈ। ਖ਼ਾਨਜ਼ਾਦਾ ਦੀ ਇਹ ਯੋਜਨਾ ਸੀ ਕਿ ਰਾਤ ਸਮੇਂ ਅਚਾਨਕ ਹਮਲਾ ਕਰਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ। ਪ੍ਰੰਤੂ ਉਸ ਦੀ ਆਮਦ ਦੀ ਅਗਾਊਂ ਭਿਣਕ ਪੈ ਜਾਣ ਨਾਲ ਸਿੰਘਾਂ ਨੇ ਹਮਲਾਵਰ ਦੇ ਟਾਕਰੇ ਲਈ ਪਹਿਲਾਂ ਹੀ ਅੱਗੇ ਆ ਕੇ ਮੋਰਚੇ ਸੰਭਾਲ ਲਏ ਸਨ। ਇਹ ਦੇਖਦੇ ਹੋਏ ਖ਼ਾਨਜ਼ਾਦਾ ਬਿਨਾਂ ਲੜਿਆਂ ਹੀ ਵਾਪਸ ਪਰਤ ਗਿਆ।

ਸੰਨ 1699 ਈ. ਵਿਚ ਖਲਾਸੇ ਦੀ ਸਾਜਨਾ ਮਗਰੋਂ ਸਿੰਘਾਂ ਦੀ ਚੜ੍ਹਤ ਦਿਨੋ ਦਿਨ ਵਧਦੀ ਜਾ ਰਹੀ ਸੀ। ਪਹਾੜੀ ਰਾਜੇ ਇਸ ਚੜ੍ਹਤ ਤੋਂ ਖਾਰ ਖਾਂਦੇ ਸਨ। ਉਨ੍ਹਾਂ ਨੇ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਕੋਲ ਗੁਰੂ ਸਾਹਿਬ ਵਿਰੁੱਧ ਚੁਗਲੀ ਕੀਤੀ ਅਤੇ ਉਹਨਾਂ ਨੂੰ ਆਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ ਅਤੇ ਇਸ ਹਮਲੇ ਉੱਤੇ ਆਉਣ ਵਾਲੇ ਖਰਚ ਦੀ ਅਦਾਇਗੀ ਕਰਨਾ ਵੀ ਪ੍ਰਵਾਨ ਕੀਤਾ। ਇਸ ਦੇ ਸਿੱਟੇ ਵਜੋਂ 1701 ਈ. ਵਿਚ ਇਨ੍ਹਾਂ ਮੁਗ਼ਲ ਸੂਬੇਦਾਰਾਂ ਵੱਲੋਂ ਪੈਂਡੇ ਖ਼ਾਨ ਅਤੇ ਦੀਨਾ ਬੇਗ ਦੀ ਅਗਵਾੲ ਿਵਿਚ ਫੌਜ਼ ਦੀ ਇਕ ਵੱਡੀ ਟੁੱਕੜੀ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲਈ ਭੇਜੀ ਗਈ। ਰੋਪੜ ਕੋਲ ਇਸ ਫ਼ੌਜ ਵਿਚ ਪਹਾੜੀ ਰਾਜਿਆ ਦੀ ਆਪਣੀ ਫ਼ੌਜ ਵੀ ਸਾਮਿਲ ਹੋ ਗਈ। ਸਿੰਘ ਭਾਵੇਂ ਗਿਣਤੀ ਵਿਚ ਘੱਟ ਸਨ ਪਰ ਉਨ੍ਹਾਂ ਵੱਲੋਂ ਇਸ ਸਾਂਝੀ ਫ਼ੌਜ ਨੂੰ ਭਾਂਜ ਦਿੱਤੀ ਗਈ।

ਹਿੰਦੂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀ ਇਸ ਸਮਿਲਤ ਫ਼ੌਜ ਦੀ ਹਾਰ ਮਗਰੋਂ ਪਹਾੜੀ ਰਾਜਿਆਂ ਨੇ ਫਿਰ ਇਕੱਠੇ ਹੋ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਕੁਝ ਸਮੇਂ ਮਗਰੋਂ ਹੀ ਆਪਣੇ ਲੋੜੀਦੇ ਸਾਧਨਾਂ ਨੂੰ ਇਕੱਤਰ ਕਰਕੇ ਅਨੰਦਪੁਰ ਸਾਹਿਬ ‘ਤੇ ਫਿਰ ਹਮਲਾ ਕੀਤਾ। ਪ੍ਰੰਤੂ ਉਹਨਾਂ ਨੂੰ ਦੁਬਾਰਾ ਹਾਰ ਖਾਣ ਤੋਂ ਇਲਾਵਾ ਕੁਝ ਪੱਲੇ ਨਾ ਪਿਆ। ਇਸ ਲੜਾਈ ਵਿਚ ਜਦੋਂ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਤਾਂ ਕਹਿਲੂਰ ਦਾ ਰਾਜਾ ਅਜਮੇਰ ਚੰਦ ਅਤੇ ਉਸ ਦੇ ਹੋਰ ਸਾਥੀ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਇਸ ਤੋਂ ਮਗਰੋਂ ਕੋਈ ਵਾਹ ਨਾ ਚਲਦੀ ਦੇਖ ਕੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਲਈ ਇਕ ਹੋਰ ਢੰਗ ਵਰਤਿਆ। ਉਨ੍ਹਾਂ ਨੇ ਗਊ ਦੀ ਕਸਮ ਹੇਠ ਗੁਰੂ ਸਾਹਿਬ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਜਾਣ ਅਤੇ ਫਿਰ ਵਾਪਸ ਆ ਜਾਣ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਕੱਢਣ ਦੀਆਂ ਜੋ ਸੋਹਾਂ ਖਾ ਕੇ ਉਹ ਹਮਲਾ ਕਰਨ ਆਏ ਸਨ ਉਹ ਪੂਰੀਆਂ ਹੋ ਜਾਣ। “ਗੁਰੂ ਜੀ ਨੇ ਇਹ ਸਮਝ ਕੇ ਕਿ ਸ਼ਾਇਦ ਇਹ ਸੁਗੰਦਾਂ ਦੇ ਬੱਧੇ ਹੋਏ ਘੇਰਾ ਪਾਈ ਬੈਠੇ ਹਨ ਅਤੇ ਸਾਡੇ ਇੱਥੋਂ ਕੁਝ ਚਿਰ ਚਲੇ ਜਾਣ ਨਾਲ ਆਪਣੀਆਂ ਸੁਗੰਦਾਂ ਪੂਰੀਆਂ ਹੋ ਗਈਆਂ ਸਮਝ ਕੇ ਘਰੋ ਘਰੀ ਤੁਰ ਜਾਣਗੇ”। ਉਹਨਾਂ ਦੀ ਗੱਲ ਮੰਨ ਲਈ ਅਤੇ ਅਨੰਦਪੁਰ ਸਾਹਿਬ ਛੱਡ ਕੇ ਨਿਰਮੋਹਗੜ੍ਹ ਆ ਗਏ। ਪਹਾੜੀ ਰਾਜਿਆਂ ਨੇ ਅਚਨਚੇਤੀ ਇੱਥੇ ਹਮਲਾ ਕਰ ਦਿੱਤਾ ਪਰ ਸਿੰਘਾਂ ਨੇ ਸਖ਼ਤ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਪਛਾੜ ਦਿੱਤਾ। ਇਸੇ ਦੌਰਾਨ ਪਹਾੜੀ ਰਾਜਿਆਂ ਨੇ ਲਾਹੌਰ ਦੇ ਹਾਕਮ ਨੂੰ ਵੀ ਮਦਦ ਲਈ ਬੇਨਤੀ ਕੀਤੀ ਹੋਈ ਸੀ ਜਿਸ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ। ਇਸ ਲੜਾਈ ਵਿਚ ਵੀ ਪਹਾੜੀ ਰਾਜਿਆ ਤੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਨੂੰ ਸਫ਼ਲਤਾ ਨਾ ਮਿਲ ਸਕੀ। ਨਿਰਮੋਹਗੜ੍ਹ ਤੋਂ ਬਾਅਦ ਗੁਰੂ ਸਾਹਿਬ ਬਸੋਲੀ ਚਲੇ ਗਏ। ਇਥੇ ਫਿਰ ਪਹਾੜੀ ਰਾਜਿਆਂ ਵੱਲੋਂ ਗੁਰੂ ਸਾਹਿਬ ‘ਤੇ ਹਮਲਾ ਕੀਤਾ ਗਿਆ। ਜਿਸ ਵਿਚ ਹਮਲਾਵਰਾਂ ਨੂੰ ਸ਼ਿਕਸ਼ਤ ਖਾ ਕੇ ਵਾਪਸ ਪਰਤਣਾ ਪਿਆ।

ਸੰਨ 1702 ਵਿਚ ਗੁਰੂ ਸਾਹਿਬ ਕੁਰਕਸ਼ੇਤਰ ਤੋਂ ਆਉਂਦੇ ਹੋਏ ਲਗਭਗ 500 ਸਿੰਘਾਂ ਸਮੇਤ ਚਮਕੌਰ ਸਾਹਿਬ ਵਿਚ ਠਹਿਰੇ ਸਨ। ਉਸੇ ਸਮੇਂ ਮੁਗ਼ਲ ਜਰਨੈਲ, ਆਲਿਫ਼ ਖ਼ਾਨ ਅਤੇ ਸਯਦ ਬੇਗ ਫ਼ੌਜ ਦੀ ਇਕ ਵੱਡੀ ਟੁਕੜੀ ਲੈ ਕੇ ਲਾਹੌਰ ਤੋਂ ਦਿੱਲੀ ਜਾ ਰਹੇ ਸਨ। ਕਹਿਲੂਰ ਦੇ ਪਹਾੜੀ ਰਾਜੇ ਅਜਮੇਰ ਚੰਦ ਅਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਚੋਖੀ ਰਕਮ ਦੇਣਾ ਪ੍ਰਵਾਨ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ। ਉਸ ਲੜਾਈ ਵਿਚ ਸਯਦ ਬੇਗ ਤਾਂ ਗੁਰੂ ਸਾਹਿਬ ਦੇ ਸਾਹਮਣੇ ਆਉਂਦਿਆ ਹੀ ਉਨ੍ਹਾਂ ਦਾ ਮੁਰੀਦ ਬਣ ਗਿਆ ਸੀ, ਅਤੇ ਆਲਿਫ਼ ਖ਼ਾਨ ਨੂੰ ਜੰਗ ਵਿਚ ਹਾਰ ਖਾ ਕੇ ਉਥੋਂ ਭੱਜਣਾ ਪਿਆ।

ਇਸ ਲੜਾਈ ਦੇ ਸਿੱਟੇ ਵਜੋਂ ਪਹਾੜੀ ਰਾਜਿਆਂ ਨੂੰ ਨਾ ਕੇਵਲ ਨਿਰਾਸ਼ਤਾ ਹੋਈ “ਸਗੋਂ ਉਨ੍ਹਾਂ ਨੂੰ ਆਪਣੀ ਨਕਲੀ ਦੋਸਤੀ ਦੇ ਪਾਜ ਖੁੱਲ੍ਹਣ ਉੱਤੇ ਸ਼ਰਮਿੰਦਗੀ ਵੀ ਹੋਈ”। ਪ੍ਰੰਤੂ ਫਿਰ ਵੀ ਉਨ੍ਹਾਂ ਨੇ ਕੁਝ ਦਿਨਾਂ ਪਿਛੋਂ ਹੀ ਅਨੰਦਪੁਰ ਸਾਹਿਬ ਤੇ ਫਿਰ ਹਮਲਾ ਕਰ ਦਿੱਤਾ। ਇਸ ਵਾਰ ਫਿਰ ਸਿੰਘਾਂ, ਜੋ ਗਿਣਤੀ ਵਿਚ ਬਹੁਤੇ ਨਹੀਂ ਸਨ, ਨੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਾਰਨ ਪਹਾੜੀਆਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ।

ਆਨੰਦਪੁਰ ਸਾਹਿਬ ਦੀ ਇਸ ਲੜਾਈ ਵਿਚ ਭਾਰੀ ਹਾਰ ਖਾਣ ਮਗਰੋਂ ਪਹਾੜੀ ਰਾਜਿਆਂ ਨੇ ਬਾਦਸ਼ਾਹ ਔਰੰਗਜੇਬ ਨੂੰ ਗੁਰੂ ਸਾਹਿਬ ਵਿਰੁੱਧ ਫੌਜ ਭੇਜਣ ਲਈ ਬੇਨਤੀ ਕੀਤੀ। ਇਸ ਲੜਾਈ ਤੇ ਹੋਣ ਵਾਲਾ ਸਾਰਾ ਖਰਚ ਵੀ ਪਹਾੜੀ ਰਾਜਿਆਂ ਨੇ ਦੇਣਾ ਪ੍ਰਵਾਨ ਕਰ ਲਿਆ। ਦਿੱਲੀ ਵੱਲੋਂ ਸਯਦ ਖ਼ਾਨ ਦੀ ਕਮਾਂਡ ਹੇਠ ਲਈ ਹਜ਼ਾਰ ਫੌਜ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜੀ ਗਈ ਜਿਸ ਨਾਲ ਅੱਗੇ ਆ ਕੇ ਸਰਹੰਦ ਦੇ ਸੂਬੇਦਾਰ ਵੱਲੋਂ ਗਏ ਫ਼ੌਜੀ ਦਸਤੇ ਅਤੇ ਪਹਾੜੀ ਰਾਜਿਆਂ ਦੀ ਆਪਣੀ ਫੌਜ ਵੀ ਮਿਲ ਗਏ। ਇਸ ਜੰਗ ਦੇ ਦੌਰਾਨ ਜਦੋਂ ਗੁਰੂ ਸਾਹਿਬ ਅਤੇ ਮੁਗਲ ਜਰਨੈਲ ਸਯਦ ਖ਼ਾਨ ਆਹਮੋ-ਸਾਹਮਣੇ ਆਏ ਤਾਂ ਸਯਦ ਖ਼ਾਨ ਉਨ੍ਹਾਂ ਨੂੰ ਤਕਦਿਆ ਹੀ ਉਨ੍ਹਾਂ ਦਾ ਮੁਰੀਦ ਬਣ ਗਿਆ ਅਤੇ ਆਪਣੀ ਫੌਜ ਦੀ ਕਮਾਂਡ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਹਮਲਾਵਰ ਸੈਨਾ ਦੀ ਕਮਾਂਡ ਰਮਜਾਨ ਖਾਨ ਨੇ ਸੰਭਾਲੀ। ਸਖ਼ਤ ਮੁਕਾਬਲੇ ਤੋਂ ਬਾਅਦ ਹਮਲਾਵਰਾਂ ਨੂੰ ਸ਼ਿਕਸ਼ਤ ਖਾ ਕੇ ਨੱਸਣਾ ਪਿਆ।

ਇਨ੍ਹਾਂ ਸਾਰੇ ਯੁੱਧਾਂ ਵਿਚ ਸਿੰਘਾਂ ਦੀਆਂ ਜਿੱਤਾਂ ਬਾਰੇ ਖ਼ਬਰਾਂ ਬਾਦਸ਼ਾਹ ਔਰੰਗਜੇਬ ਨੂੰ ਉਸ ਦੇ ਆਪਣੇ ਸਰੋਤਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਸਨ। ਉੱਧਰ ਪਹਾੜੀ ਰਾਜੇ ਵੀ ਗੁਰੂ ਸਾਹਿਬ ਵਿਰੁੱਧ ਉਸ ਦੇ ਅਕਸਰ ਕੰਨ ਭਰਦੇ ਆ ਰਹੇ ਸਨ। ਇਨ੍ਹਾਂ ਗੱਲਾਂ ਦੇ ਮਿਲਵੇਂ ਪ੍ਰਭਾਵ ਸਦਕਾ ਔਰੰਗਜੇਬ ਨੇ ਲਾਹੌਰ, ਕਸ਼ਮੀਰ ਅਤੇ ਸਰਹੰਦ ਦੇ ਤਿੰਨ ਸੂਬੇਦਾਰਾਂ ਨੂੰ ਅਨੰਦਪੁਰ ਸਾਹਿਬ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਰੋਪੜ ਦੇ ਲਾਗੇ ਪਹੁੰਚ ਕੇ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਉਨ੍ਹਾਂ ਨਾਲ ਰਲ ਗਏ। ਇਸ ਤਰ੍ਹਾਂ ਮਈ 1704 ਈ. ਨੂੰ ਅਨੰਦਪੁਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੂੰ ਸਿੰਘਾਂ ਵੱਲੋਂ ਭਾਰੀ ਮੁਕਾਬਲੇ ਮਗਰੋਂ ਪਛਾੜ ਦਿੱਤਾ ਗਿਆ। ਇਸ ਉਪਰੰਤ ਹਮਲਾਵਰਾਂ ਵੱਲੋਂ ਅਨੰਦਪੁਰ ਸਾਹਿਬ ਦਾ ਮੁਕੰਮਲ ਘੇਰਾ ਪਾਇਆ ਗਿਆ ਜੋ ਕਈ ਮਹੀਨੇ ਚਲਦਾ ਗਿਆ। ਬਾਹਰੋਂ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ। ਸਿੰਘ ਬਹਾਦਰੀ ਨਾਲ ਡਟ ਕੇ ਮੁਕਾਬਲਾ ਕਰਦੇ ਗਏ। ਕਦੇ ਕਦੇ ਉਹ ਹਮਲਾਵਰਾਂ ਉੱਤੇ ਅਚਨਚੇਤੀ ਹਮਲਾ ਕਰਦੇ ਅਤੇ ਉੱਨ੍ਹਾਂ ਤੋਂ ਖਾਣ-ਪੀਣ ਦਾ ਸਾਮਾਨ ਖੋਹ ਲਿਆਉਂਦੇ। ਇਸੇ ਸਥਿਤੀ ਵਿਚ ਸਮਾਂ ਬੀਤਦਾ ਗਿਆ। ਅਖ਼ੀਰ ਨੂੰ ਹਮਲਾਵਰਾਂ ਨੇ ਇਕ ਚਾਲ ਚੱਲੀ। ਉਹਨਾਂ ਨੇ ਬਾਦਸ਼ਾਹ ਔਰੰਗਜੇਬ ਵਲੋਂ ਕੁਰਾਨ ਦੇ ਨਾਂ ਉੱਤੇ ਲਿਖਿਆ ਹੋਇਆ ਇਕ ਪਰਵਾਨਾ ਗੁਰੂ ਸਾਹਿਬ ਨੂੰ ਪਹੁੰਚਾਇਆਂ। ਇਸ ਦੇ ਨਾਲ ਹੀ ਪਹਾੜੀ ਰਾਜਿਆਂ ਵੱਲੋਂ ਗਊ ਦੀਆਂ ਸੋਹਾਂ ਅਤੇ ਮੁਗ਼ਲ ਹਾਕਮਾਂ ਵੱਲੋਂ ਕੁਰਾਨ ਦੀਆਂ ਕਸਮਾਂ ਵਾਲੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਗਈਆਂ। ਇਨ੍ਹਾਂ ਸਭ ਪੱਤਰਾਂ ਵਿਚ ਕਸਮਾਂ ਹੇਠ ਇਹ ਲਿਖਿਆ ਗਿਆ ਸੀ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ। ਭਾਵੇਂ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਸਨ ਪਰੰਤੂ ਸਿੰਘਾਂ ਦੇ ਜ਼ੋਰ ਪਾਉਣ ਤੇ ਉਨ੍ਹਾਂ ਨੇ 1704 ਈ. ਵਿਖੇ ਦਸੰਬਰ ਦੇ ਤੀਜੇ ਹਫ਼ਤੇ ਸਮੇਂ ਰਾਤ ਦੇ ਪਹਿਲੇ ਪਹਿਰ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ।

ਗੁਰੂ ਸਾਹਿਬ ਅਜੇ ਅਨੰਦਪੁਰ ਸਾਹਿਬ ਤੋਂ ਕੁਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਨੇ ਸਭ ਕਸਮਾਂ ਅਤੇ ਲਿਖਤੀ ਵਾਹਦਿਆਂ ਨੂੰ ਛਿੱਕੇ ਟੰਗ ਕੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਸਰਸਾ ਦਰਿਆ ਦੇ ਕੰਡੇ ਪਹੁੰਚੇ। ਉਨ੍ਹਾਂ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਕਰਕੇ ਇਸ ਦਰਿਆ ਵਿਚ ਹੜ੍ਹ ਆਇਆ ਹੋਇਆ ਸੀ ਜਿਸ ਕਾਰਨ ਇਸ ਨੂੰ ਪਾਰ ਕਰਨਾ ਕਾਫ਼ੀ ਔਖਾ ਬਣ ਗਿਆ। ਇਸੇ ਕਾਰਨ ਸਰਸੇ ਦੇ ਉੱਤਰ ਵੱਲ ਹਮਲਾਵਰਾਂ ਨਾਲ ਭਾਰੀ ਜੰਗ ਹੋਈ ਜਿਸ ਵਿਚ ਦੋਹਾਂ ਧਿਰਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ।

ਸਰਸਾ ਦਰਿਆ ਦੇ ਕੰਡੇ ਹੋਏ ਯੁੱਧ ਤੋਂ ਬਾਅਦ ਅਗਲਾ ਜੰਗ ਚਮਕੌਰ ਸਾਹਿਬ ਵਿਖੈ ਹੋਇਆ। ਇਥੇ ਪਹੁੰਚਦੇ ਹੋਏ ਗੁਰੂ ਸਾਹਿਬ ਨਾਲ ਕੇਵਲ ਚਾਲੀ ਸਿੰਘ ਰਹਿ ਗਏ ਸਨ। ਗੁਰੂ ਸਾਹਿਬ ਨੇ ਉੱਚੀ ਥਾਂ ਸਥਿਤ ਇਕ ਕੱਚੀ ਗੜ੍ਹੀ ਵਿਚ ਬੈਠ ਕੇ ਲੱਖਾਂ ਦੀ ਗਿਣਤੀ ਵਿਚ ਆਏ ਹਮਲਾਵਰਾਂ ਦਾ ਭਰਪੂਰ ਮੁਕਾਬਲਾ ਕੀਤਾ। ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਇਸ ਜੰਗ ਵਿਚ ਸ਼ਹੀਦੀ ਪਾ ਗਏ ਸਨ।

ਗੁਰੂ ਸਾਹਿਬ ਵਿਰੁੱਧ ਇਕ ਹੋਰ ਵੱਡਾ ਹਮਲਾ ਸਰਹੰਦ ਦੇ ਸੂਬੇਦਾਰ ਵੱਲੋਂ ਸੰਨ 1705 ਈ. ਨੂੰ ਮਈ ਦੇ ਮਹੀਨੇ ਦੇ ਦੂਜੇ ਹਫਤੇ ਕੀਤਾ ਗਿਆ ਜਦੋਂ ਗੁਰੂ ਸਾਹਿਬ ਖਿਦਰਾਣੇ (ਮੁਕਤਸਰ) ਵਿਖੇ ਠਹਿਰੇ ਹੋਏ ਸਨ। ਹਮਲਾਵਰ ਫੌਜ ਦੀ ਗਿਣਤੀ 7-8 ਹਜ਼ਾਰ ਸੀ ਜੋ ਮੁਕਾਬਲੇ ਵਿਚ ਬੈਠੇ ਸਿੰਘਾਂ ਦੀ ਗਿਣਤੀ ਤੋਂ ਕਿਤੇ ਜਿਆਦਾ ਸੀ। ਸਖ਼ਤ ਲੜਾਈ ਤੋਂ ਮਗਰੋਂ ਮੁਗ਼ਲ ਸੈਨਾ ਨੂੰ ਵਾਪਸ ਪਰਤਣ ਲਈ ਮਜ਼ਬੂਰ ਹੋਣਾ ਪਿਆ। ਇਸ ਲੜਾਈ ਵਿਚ ਮੁਗ਼ਲਾਂ ਦਾ ਪਹਿਲਾ ਟਾਕਰਾ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਆਏ ਉਨ੍ਹਾਂ ਮਝੈਲ ਸਿੰਘਾਂ ਨਾਲ ਹੋਇਆ ਜੋ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਆਏ ਸਨ।

ਉਪੋਰਕਤ ਤੱਥਾਂ ਤੋਂ ਪਤਾ ਚਲਦਾ ਹੈ ਕਿ ਇਹ ਕਹਿਣਾ ਗਲਤ ਹੈ ਕਿ ਗੁਰੂ ਸਾਹਿਬ ਦੇ ਯੁੱਧ ਕੇਵਲ ਮੁਗ਼ਲਾਂ ਵਿਰੁੱਧ ਹੀ ਸਨ। ਗੁਰੂ ਸਾਹਿਬ ਵਿਰੁੱਧ ਲੜਾਈਆਂ ਦਾ ਸਿਲਸਿਲਾ ਪਹਾੜੀ ਹਿੰਦੂ ਰਾਜਿਆਂ ਵੱਲੋਂ ਭੰਗਾਣੀ ਦੇ ਯੁੱਧ ਤੋਂ ਸ਼ੁਰੂ ਹੁੰਦਾ ਹੈ। ਅਨੰਦਪੁਰ ਸਾਹਿਬ ਦੀ ਘੇਰਾਬੰਦੀ ਕਰਨ ਦੀ ਸ਼ੁਰੂਆਤ ਵੀ ਪਹਿਲਾਂ ਇਨ੍ਹਾਂ ਪਹਾੜੀ ਰਾਜਿਆਂ ਵੱਲੋਂ ਹੀ ਕੀਤੀ ਗਈ ਸੀ। ਇਸੇ ਤਰ੍ਹਾਂ ਦਿੱਲੀ ਦੀ ਹਕੂਮਤ ਅਤੇ ਉਸ ਦੇ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਚੁੱਕ ਕੇ ਗੁਰੂ ਸਾਹਿਬ ਵਿਰੁੱਧ ਹਮਲਾ ਕਰਨ ਲਈ ਉਕਸਾਉਣ ਦਾ ਕੰਮ ਵੀ ਉਹ ਹੀ ਕਰਦੇ ਰਹੇ। ਮੁਗ਼ਲ ਹਾਕਮਾਂ ਵੱਲੋਂ ਅਜਿਹੇ ਹਮਲੇ ਕਰਨ ਦੇ ਇਵਜ਼ ਵਜੋਂ ਪਹਾੜੀ ਰਾਜੇ ਉਨ੍ਹਾਂ ਨੂੰ ਭਾਰੀ ਰਕਮ ਵੀ ਦਿੰਦੇ ਰਹੇ ਅਤੇ ਨਾਲ ਹੀ ਜੰਗ ਲਈ ਆਪਣੀਆਂ ਫੌਜਾਂ ਭੇਜਦੇ ਰਹੇ।

ਗੁਰੂ ਸਾਹਿਬ ਨੂੰ ਤੇਰਾਂ ਵੱਡੇ ਯੁੱਧ ਲੜਨੇ ਪਏ। ਇਨ੍ਹਾਂ ਵਿਚੋਂ ਚਾਰ ਵਾਰ ਪਹਾੜੀ ਰਾਜਿਆਂ ਵੱਲੋਂ ਯੁੱਧ ਦਾ ਆਰੰਭ ਕੀਤਾ ਗਿਆ, ਇਕ ਵਾਰ ਭੰਗਾਣੀ ਵਿਖੇ ਅਤੇ ਤਿੰਨ ਵਾਰ ਅਨੰਦਪੁਰ ਸਾਹਿਬ ਵਿਖੇ । ਸੰਨ 1702 ਵਿਖੇ ਚਮਕੌਰ ਸਾਹਿਬ ਦੀ ਪਹਿਲੀ ਲੜਾਈ ਕਹਿਲੂਰ ਦੇ ਰਾਜਾ ਅਜਮੇਰ ਚੰਦ ਦੀ ਸਾਜ਼ਿਸ ਨਾਲ ਮੁਗ਼ਲ ਜਰਨੈਲਾਂ ਦੇ ਹਮਲੇ ਵਜੋਂ ਹੋਈ। ਇਹ ਹਮਲਾ ਕਰਨ ਲਈ ਅਜਮੇਰ ਚੰਦ ਨੇ ਆਲਿਫ਼ ਖ਼ਾਨ ਅਤੇ ਸਾਯਦ ਬੇਗ ਨੂੰ ਵੱਡੀ ਰਕਮ ਦੇਣਾ ਮੰਨਿਆ ਸੀ। ਪੰਜ ਵਾਰ ਯੁੱਧ ਦਾ ਆਰੰਭ ਪਹਾੜੀ ਰਾਜਿਆਂ ਅਤੇ ਮੁਗਲਾਂ ਹਾਕਮਾਂ ਦੀਆਂ ਸਾਂਝੀਆਂ ਫੌਜਾਂ ਦੇ ਹਮਲੇ ਕਾਰਨ ਹੋਇਆ। ਇਸ ਤਰ੍ਹਾਂ 13 ਵਿਚੋਂ 9 ਯੁੱਧ ਪਹਾੜੀ ਰਾਜਿਆਂ ਨਾਲ ਅਤੇ ਜਾਂ ਉਨ੍ਹਾਂ ਅਤੇ ਮੁਗਲਾਂ ਦੀਆਂ ਸਾਂਝੀਆਂ ਫੋਜਾਂ ਨਾਲ ਹੋਏ। ਇਕੱਲੇ ਮੁਗਲ ਹਾਕਮਾਂ ਵੱਲੋਂ ਹਮਲਾ ਤਿੰਨ ਵਾਰ ਕੀਤਾ ਗਿਆ ਜਿਨ੍ਹਾਂ ਵਿਚ ਚਮਕੌਰ ਸਾਹਿਬ ਦਾ ਦੂਜਾ ਯੁੱਧ ਅਤੇ ਖਿਦਰਾਣੇ (ਮੁਕਤਸਰ) ਦੇ ਜੰਗ ਸ਼ਾਮਿਲ ਹਨ। ਇਸ ਤਰ੍ਹਾਂ ਜੇਕਰ ਸਾਰੇ ਤੱਥਾਂ ਨੂੰ ਧਿਆਨ ਨਾਲ ਵਾਚਿਆ ਜਾਏ ਤਾਂ ਗੁਰੂ ਸਾਹਿਬ ਵਿਰੁੱਧ ਯੁੱਧਾਂ ਲਈ ਪਹਾੜੀ ਹਿੰਦੂ ਰਾਜੇ ਅਤੇ ਮੁਗ਼ਲ ਸ਼ਾਸ਼ਕ ਦੋਨੋ ਹੀ ਜ਼ਿੰਮੇਵਾਰ ਸਨ।

ਪਹਾੜੀ ਰਾਜਿਆਂ ਵਜੋਂ ਗੁਰੂ ਸਾਹਿਬ ਵਿਰੁੱਧ ਜੰਗ ਛੇੜੀ ਰੱਖਣ ਦੇ ਕਈ ਕਾਰਨ ਸਨ। ਇਨ੍ਹਾਂ ਵਿਚੋਂ ਵੱਡਾ ਕਾਰਨ ਸਿੱਖ ਧਰਮ ਦਾ ਤੇਜ਼ੀ ਨਾਲ ਫੈਲਣਾ ਸੀ ਜਿਸ ਸਦਕਾ ਹਿੰਦੂ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਬਹੁਤ ਲੋਕ ਧੜਾ-ਧੜ ਸਿੱਖ ਬਣ ਰਹੇ ਸਨ ਜਿਸ ਕਰਕੇ ਪਹਾੜੀ ਰਾਜਿਆਂ ਨੂੰ ਆਪਣੀ ਰਾਜਨੀਤਿਕ ਸਥਿਰਤਾ ਲਈ ਖਤਰਾ ਮਹਿਸੂਸ ਹੋਣ ਲੱਗ ਪਿਆ ਸੀ। ਸੰਨ 1699 ਈ. ਵਿਖੇ ਖਾਲਸਾ ਪੰਥ ਦੀ ਸਾਜਨਾ ਮਗਰੋਂ ਸਿੱਖ ਲਹਿਰ ਹੋਰ ਵੀ ਪ੍ਰਚੰਡ ਹੋ ਗਈ ਸੀ। ਇਸ ਦੇ ਸਿੱਟੇ ਵੱਜੋਂ ਸਮਾਜ ਦੇ ਦਬੇ-ਕੁਚਲੇ ਲੋਕ ਵੀ ਜਾਗਰੂਕ ਹੋ ਰਹੇ ਸਨ ਅਤੇ ਸਿੰਘ ਸਜ ਰਹੇ ਸਨ। ਭਰਪੂਰ ਰੂੜ੍ਹੀਵਾਦਤਾ ਵਾਲੇ ਉਸ ਇਲਾਕੇ ਵਿਚ “ਆਜ਼ਾਦ ਅਤੇ ਊਚ-ਨੀਚ ਤੋਂ ਮੁਕਤ ਸਮਾਜ ਦਾ ਉਸਰਨਾ” ਪਹਾੜੀ ਰਾਜਿਆਂ ਦੇ ਹਿਤਾਂ ਦੇ ਉਲਟ ਜਾ ਰਿਹਾ ਸੀ। ਇਥੇ ਇਕ ਹੋਰ ਗੱਲ ਵੀ ਆਪਣਾ ਹਿੱਸਾ ਅਦਾ ਕਰ ਰਹੀ ਸੀ ਕਿ ਜਿਥੇ ਪਹਾੜੀ ਰਾਜੇ ਬੁੱਤ-ਪ੍ਰਸਤੀ ਵਿਚ ਵਿਸ਼ਵਾਸ ਰਖਦੇ ਸਨ ਉਥੇ ਖਾਲਸਾ ਪੰਥ ਇਸ ਪ੍ਰਥਾ ਨੂੰ ਨਹੀਂ ਮੰਨਦਾ। ਇਸੇ ਤਰ੍ਹਾਂ ਅਜਿਹੇ ਆਜ਼ਾਦ ਅਤੇ ਊਚ-ਨੀਚ ਤੋਂ ਮੁਕਤ ਸਮਾਜ ਦੇ ਨਿਰਮਾਣ ਅਤੇ ਸਿੱਖ ਪੰਥ ਦੀ ਵਧਦੀ ਤਾਕਤ ਤੋਂ ਮੁਗ਼ਲ ਸ਼ਾਸ਼ਕ ਵੀ ਆਪਣੇ ਲਈ ਖਤਰੇ ਵਜੋਂ ਦੇਖ ਰਹੇ ਸਨ। ਇਹ ਸਥਿਤੀ ਉਨ੍ਹਾਂ ਲਈ ਨਾ ਕੇਵਲ ਰਾਜਨੀਤਿਕ ਤੌਰ ਤੇ ਹੀ ਖਤਰਾ ਪੇਸ਼ ਕਰਦੀ ਸੀ ਸਗੋਂ ਧਾਰਮਿਕ ਤੌਰ ਤੇ ਵੀ ਰਾਸ ਨਹੀਂ ਸੀ ਆਉਂਦੀ ਕਿਉਂਕਿ ਸਿੱਖ ਲਹਿਰ ਦੇ ਪ੍ਰਬਲ ਹੋਣ ਨਾਲ ਹਿੰਦੂਆਂ ਵਿਚੋਂ ਇਸਲਾਮ ਵਿਚ ਹੋ ਰਹੇ ਸਵੈ-ਇੱਛਕ ਧਰਮ-ਪਰਿਵਰਤਨ ਵਿਚ ਖੜੋਤ ਵਾਲੀ ਹਾਲਤ ਪਹੁੰਚ ਗਈ ਸੀ। ਇਸ ਪ੍ਰਕਾਰ ਸਿੱਖ ਪੰਥ ਦੀ ਤੇਜ਼ੀ ਨਾਲ ਵਧ ਰਹੀ ਤਾਕਤ ਨੂੰ ਪਹਾੜੀ ਰਾਜੇ ਅਤੇ ਮੁਗ਼ਲ ਹਕੂਮਤ ਦੋਵੇਂ ਆਪਣੇ ਆਪਣੇ ਲਈ ਧਾਰਮਿਕ ਅਤੇ ਰਾਜਨੀਤਿਕ ਚੈਲਿੰਜ ਵਜੋਂ ਲੈ ਰਹੇ ਸਨ। ਇਹੀ ਕਾਰਨ ਹੈ ਕਿ ਉਹ ਆਪਸੀ ਤਕੜੇ ਵਿਰੋਧਾਂ ਦੇ ਬਾਵਜੂਦ ਗੁਰੂ ਸਾਹਿਬ ਵਿਰੁੱਧ ਇਕੱਠੇ ਹੋ ਕੇ ਯੁੱਧ ਛੇੜਦੇ ਰਹੇ।

ਇਸ ਸੰਬੰਧ ਵਿਚ ਇਹ ਧਿਆਨ ਦਿਵਾਉਣਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਇਕ ਆਜ਼ਾਦ ਹਸਤੀ ਦੇ ਰੂਪ ਵਿਚ ਰਹਿ ਰਹੇ ਸਨ। ਖਾਲਸਾ ਪੰਥ ਵੀ ਇਕ ਆਜ਼ਾਦ ਹਸਤੀ ਦੇ ਤੌਰ ਤੇ ਹੀ ਸਾਜਿਆ ਗਿਆ ਸੀ ਕਿਉਂਕਿ ਇਹ ‘ਪ੍ਰਮਾਤਮਾ ਕੀ ਮੌਜ’ ਦਾ ਹੀ ਸਿੱਟਾ ਸੀ। ਆਜ਼ਾਦ ਤੌਰ ਤੇ ਵਿਚਰਨ ਦੇ ਚਿੰਨ੍ਹ ਵੀ ਸਾਜੇ ਗਏ ਜਿਵੇਂ ਕਿ ਰਣਜੀਤ ਨਗਾਰਾ, ਅਤੇ ਕਿਲ੍ਹੇ ਆਦਿ। ਉਨ੍ਹਾਂ ਦਿਨਾਂ ਵਿਚ ਨਗਾਰਾ ਰੱਖਣਾ ਅਤੇ ਵਜਾਉਣਾ ਕੇਵਲ ਰਾਜਿਆਂ ਦਾ ਹੀ ਅਧਿਕਾਰ ਮੰਨਿਆ ਜਾਂਦਾ ਸੀ। ਅਨੰਦਪੁਰ ਸਾਹਿਬ ਇਸ ਆਜ਼ਾਦ ਫਿਜ਼ਾ ਦਾ ਇਕ ਚਿੰਨ੍ਹ ਬਣ ਗਿਆ ਸੀ ਜਿਸ ਨੂੰ ਸਿੱਖ ਵੀ ਅਤੇ ਉਨ੍ਹਾਂ ਦੇ ਵਿਰੋਧੀ, ਪਹਾੜੀ ਰਾਜੇ ਅਤੇ ਮੁਗ਼ਲ, ਵੀ ਇਕ ਆਜ਼ਾਦ ਖਿੱਤਾ ਮੰਨਦੇ ਸਨ। ਇਸ ਖਿੱਤੇ ਦੇ ਆਜ਼ਾਦ ਸਰੂਪ ਦੀ ਹਿਫ਼ਾਜਤ ਲਈ ਹੀ ਇਥੇ ਕਈ ਕਿਲ੍ਹਿਆਂ ਦਾ ਨਿਰਮਾਣ ਕੀਤਾ ਗਿਆ ਸੀ। ਪਹਾੜੀ ਰਾਜਿਆਂ ਅਤੇ ਮੁਗ਼ਲ ਹਾਕਮਾਂ ਵੱਲੋਂ ਅਨੰਦਪੁਰ ਸਾਹਿਬ ਉੱਤੇ ਵਾਰ ਵਾਰ ਹਮਲਾ ਕਰਨ ਦਾ ਵੱਡਾ ਕਾਰਨ ਇਸ ਸਪੇਸ ਦੀ ਆਜ਼ਾਦ ਹਸਤੀ ਨੂੰ ਖ਼ਤਮ ਕਰਨਾ ਸੀ। ਇਸ ਸਪੇਸ ਦੀ ਆਜ਼ਾਦੀ ਦਾ ਕਾਇਮ ਰਹਿਣਾ ਉਸ ਵੇਲੇ ਦੇ ਹਾਕਮਾਂ ਲਈ ਇਕ ਗੰਭੀਰ ਰਾਜਨੀਤਿਕ ਅਸਥਿਰਤਾ ਦਾ ਕਾਰਨ ਬਣਦਾ ਜਾ ਰਿਹਾ ਸੀ। ਹਮਲਾ ਕਰਨ ਦੀ ਪਹਿਲ ਉਹ ਹੀ ਕਰਦਾ ਹੈ ਜੋ ਜਾਂ ਤਾਂ ਆਪ ਅਸੁਰੱਖਿਤ ਮਹਿਸੂਸ ਕਰਦਾ ਹੋਵੇ ਤੇ ਜਾਂ ਕਿਸੇ ਹੋਰ ਦੀ ਹੋ ਰਹੀ ਚੜ੍ਹਤ ਤੋਂ ਖਾਰ ਖਾਂਦਾ ਹੋਵੇ। ਉਸ ਸਮੇਂ ਖਾਲਸਾ ਪੰਥ ਦੀ ਪ੍ਰਬਲ ਚੜ੍ਹਤ ਕਾਰਨ ਦੂਜੀਆਂ ਦੋਨੋਂ ਮੁੱਖ ਧਿਰਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਡੂੰਘੀ ਅਸੁਰੱਖਿਅਤਾ ਦਾ ਸ਼ਿਕਾਰ ਹੋ ਰਹੀਆਂ ਸਨ ਉਨ੍ਹਾਂ ਵੱਲੋਂ ਗੁਰੂ ਸਾਹਿਬ ਵਿਰੁੱਧ ਇਨ੍ਹਾਂ ਯੁੱਧਾਂ ਨੂਮ ਛੇੜਨ ਦਾ ਮੁੱਖ ਕਾਰਨ ਇਹ ਅਸੁਰੱਖਿਅਤਾ ਦੀ ਭਾਵਨਾ ਹੀ ਸੀ। ਇਸ ਤਰ੍ਹਾਂ ਕੇਵਲ ਇਹ ਕਹਿ ਕੇ ਗੱਲ ਖਤਮ ਕਰ ਦੇਣਾ ਕਿ ਇਹ ਯੁੱਧ ਜ਼ੁਲਮ ਦੇ ਵਿਰੁੱਧ ਸਨ, ਇਨ੍ਹਾਂ ਯੁੱਧਾਂ ਦੇ ਸਮੁੱਚੇ ਸੰਦਰਭ ਨੂੰ ਠੀਕ ਤਰ੍ਹਾਂ ਨਹੀਂ ਦਰਸਾਉਂਦਾ।

ਗੁਰੂ ਸਾਹਿਬ ਦੁਆਰਾ ਲੜੇ ਗਏ ਯੁੱਧਾਂ ਦੇ ਕੁਝ ਮਹੱਤਵਪੂਰਨ ਪਹਿਲੂ ਇਹ ਹਨ: 1. ਉਨ੍ਹਾਂ ਨੇ ਆਪ ਪਹਿਲਾਂ ਕਿਸੇ ਉੱਤੇ ਹਮਲਾ ਨਹੀਂ ਕੀਤਾ। ਉਹ ਹਥਿਆਰ ਉਸੇ ਵੇਲੇ ਚੁੱਕਦੇ ਸਨ ਜਦੋਂ ਉਨ੍ਹਾਂ ਉੱਤੇ ਹਮਲਾ ਹੁੰਦਾ ਸੀ ਅਤੇ ਹਥਿਆਰ ਚੁੱਕਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਹੁੰਦਾ। 2. ਵਿਰੋਧੀਆਂ ਨੂੰ ਹਰਾਉਣ ਮਗਰੋਂ ਸਿੰਘਾਂ ਵੱਲੋਂ ਕਿਸੇ ਨੂੰ ਵੀ ਧਰਮ-ਪਰਿਵਰਤਨ ਲਈ ਨਹੀਂ ਸੀ ਕਿਹਾ ਜਾਂਦਾ ਜਦ ਕਿ ਲੰਮੇ ਸਮੇਂ ਤੋਂ ਇਹ ਰਵਾਇਤ ਚੱਲੀ ਆ ਰਹੀ ਸੀ ਕਿ ਜੰਗ ਵਿਚ ਹਾਰੇ ਹੋਏ ਲੋਕਾਂ ਦਾ ਜਬਰੀ ਧਰਮ-ਪਰਿਵਰਤਨ ਕੀਤਾ ਜਾਂਦਾ ਸੀ। 3. ਸਿੰਘਾਂ ਵੱਲੋਂ ਕਿਸੇ ਵੀ ਵਿਰੋਧੀ ਨੂੰ ਕੈਦੀ ਨਹੀਂ ਸੀ ਬਣਾਇਆ ਜਾਂਦਾ। 4. ਸਿੰਘਾਂ ਵੱਲੋਂ ਜੰਗ ਵਿਚ ਮਾਰੇ ਗਏ ਵਿਰੋਧੀ ਲੜਾਕੂਆਂ ਦਾ ਉਨ੍ਹਾਂ ਦੇ ਧਰਮਾਂ ਅਨੁਸਾਰ ਸਸਕਾਰ ਕੀਤਾ ਜਾਂਦਾ ਸੀ। 5. ਗੁਰੂ ਸਾਹਿਬ ਦੇ ਕੁਝ ਵਾਲੰਟੀਅਰ ਸਿੰਘ ਜੰਗ ਵਿਚ ਜਖ਼ਮੀ ਹੋਏ ਲੋਕਾਂ, ਭਾਵੇਂ ਉਹ ਲੜਾਈ ਵਿਚ ਸ਼ਾਮਿਲ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ, ਦੀ ਮੱਲ੍ਹਮ ਪੱਟੀ ਕਰਦੇ ਸਨ ਅਤੇ ਉਨ੍ਹਾਂ ਨੂੰ ਪਾਣੀ ਪਿਲਾਉਂਦੇ ਸਨ।

ਇਨ੍ਹਾਂ ਯੁੱਧਾਂ ਦਾ ਇਕ ਹੋਰ ਅਨਿਖੜਵਾ ਪਹਿਲੂ ਇਹ ਸੀ ਕਿ ਭਾਵੇਂ ਹਰ ਵਾਰ ਸਿੰਘਾਂ ਦੀ ਗਿਣਤੀ ਹਮਲਾਵਰਾਂ ਦੇ ਮੁਕਾਬਲੇ ਵਿਚ ਚੋਖੀ ਘਟ ਹੁੰਦੀ ਸੀ ਪਰ ਫਿਰ ਵੀ ਮੈਦਾਨ ਸਿੰਘਾਂ ਦੇ ਹੱਥ ਰਹਿੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਸਿੰਘ ਇਸ ਵੱਡੇ ਮਨੋਰਥ ਨਾਲ ਸ਼ਰਸ਼ਾਰ ਹੁੰਦੇ ਸਨ ਕਿ ਉਹ ਜ਼ਿੰਦਗੀ ਅਤੇ ਸਮਾਜ ਲਈ ਇਕ ਆਜ਼ਾਦ ਅਤੇ ਊਚ-ਨੀਚ ਮੁਕਤ ਆਦਰਸ਼ਕ ਫਿਜ਼ਾ ਸਿਰਜ ਰਹੇ ਹਨ, ਜਦ ਕਿ ਉਨ੍ਹਾਂ ਦੇ ਵਿਰੋਧੀਆਂ ਦੀ ਭਾਰੀ ਗਿਣਤੀ ਤਨਖ਼ਾਹ ਦੇ ਲਾਲਚ ਵਾਲੀ ਹੁੰਦੀ ਸੀ।

ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਯੁੱਧ ਦੇਸ਼ ਦੀ ਏਕਤਾ ਜਾਂ ਦੇਸ਼ ਦੀ ਆਜ਼ਾਦੀ ਲਈ ਲੜੇ ਸਨ। ਇਥੇ ਇਹ ਗੱਲ ਧਿਆਨ ਯੋਗ ਹੈ ਕਿ ਹਰ ਵਾਰ ਹਮਲਾ ਗੁਰੂ ਸਾਹਿਬ ਵਿਰੁੱਧ ਕੀਤਾ ਗਿਆ। ਹਮਲਾ ਕਰਨ ਵਾਲੀਆਂ ਦੋ ਧਿਰਾਂ ਸਨ ਜਿਨ੍ਹਾਂ ਨੇ ਅਲੱਗ ਅਲੱਗ ਤੌਰ ਤੇ ਵੀ ਹਮਲੇ ਕੀਤੇ ਅਤੇ ਮਿਲ ਕੇ ਵੀ। ਇਕ ਧਿਰ ਪਹਾੜੀ ਹਿੰਦੂ ਰਾਜਿਆਂ ਦੀ ਸੀ ਜਿਨ੍ਹਾਂ ਦਾ ਪੰਜਾਬ ਨਾਲ ਲਗਦੇ ਪਰਬਤੀ ਇਲਾਕਿਆਂ ਉੱਤੇ ਰਾਜ ਸੀ। ਦੂਜੀ ਧਿਰ ਮੁਗ਼ਲ ਹਕੂਮਤ ਦੀ ਸੀ ਜਿਸ ਦੇ ਰਾਜ ਵਿਚ ਹਿੰਦੁਸਤਾਨ ਦਾ ਬਹੁਤਾ ਵੱਡਾ ਭਾਗ ਸ਼ਾਮਿਲ ਸੀ। ਇਸ ਸੰਦਰਭ ਵਿਚ ਜੇਕਰ ਆਖਿਆ ਜਾਏ ਕਿ ਗੁਰੂ ਸਾਹਿਬ ਨੇ ਇਹ ਯੁੱਧ ਹਿੰਦੁਸਤਾਨ ਦੀ ਆਜ਼ਾਦੀ ਲਈ ਲੜੈ ਤਾਂ ਪਹਿਲਾਂ ਇਹ ਸਵੀਕਾਰ ਕਰਨਾ ਜ਼ਰੂਰੀ ਹੋਵੇਗਾ ਕਿ ਪਹਾੜੀ ਰਾਜਿਆਂ ਅਤੇ ਮੁਗ਼ਲ ਬਾਦਸ਼ਾਹਾਂ ਦੋਹਾਂ ਨੇ ਇਸ ਮੁਲਕ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਜੇਕਰ ਇਹ ਮੰਨਿਆਂ ਜਾਏ ਕਿ ਇਹ ਯੁੱਧ ਇਸ ਮੁਲਕ ਨੂੰ ਇੱਕਠਾ ਕਰਨ ਲਈ ਲੜੇ ਸਨ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਨ੍ਹਾਂ ਦੇ ਵਿਰੋਧੀ ਦੇਸ਼ ਦੀ ਏਕਤਾ ਦੇ ਹਾਮੀ ਨਹੀਂ ਸਨ। ਇਸ ਤਰ੍ਹਾਂ ਇਹ ਦੋਨੋਂ ਵਿਚਾਰ ਠੀਕ ਨਹੀਂ ਹਨ।

ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਦੇ ਯੁੱਧ ਕਿਸੇ ਧਰਮ ਜਾਂ ਫ਼ਿਰਕੇ ਦੇ ਵਿਰੁੱਧ ਨਹੀਂ ਸਨ। ਉਨ੍ਹਾਂ ਦੀ ਫੌਜ ਵਿਚ ਸਿੰਘਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਿੰਦੂ ਅਤੇ ਮੁਸਲਮਾਨ ਵੀ ਹੁੰਦੇ ਸਨ ਜਿਵੇਂ ਕਿ ਉੱਤੇ ਦੱਸਿਆ ਗਿਆ ਹੈ ਕਿ ਇਹ ਜੰਗ ਉਸ ਵੇਲੇ ਦੇ ਹਿੰਦੂ ਅਤੇ ਮੁਸਲਮਾਨ ਹਾਕਮਾਂ ਵੱਲੋਂ ਸ਼ੁਰੂ ਕੀਤੇ ਗਏ ਕਿਉਂਕਿ ਉਹ ਖਾਲਸਾ ਪੰਥ ਦੀ ਦਿਨੋ ਦਿਨ ਹੋ ਰਹੀ ਚੜ੍ਹਤ ਨੂੰ ਆਪਣੀਆਂ ਹਕੂਮਤਾਂ ਲਈ ਖਤਰਾ ਸਮਝਦੇ ਸਨ।

ਇਨ੍ਹਾਂ ਯੁੱਧਾਂ ‘ਚੋ ਇਹ ਗੱਲ ਸਪਸ਼ਟ ਹੈ ਕਿ ਗੁਰੂ ਸਾਹਿਬ ਲਈ ਸਿਧਾਂਤ ਅਤੇ ਅਭਿਆਸ ਵਿਚ ਕੋਈ ਅੰਤਰ ਨਹੀਂ ਸੀ। ਚਮਕੌਰ ਦੀ ਕੱਚੀ ਗੜ੍ਹੀ ਵਿਚ ਕੇਵਲ ਚਾਲੀ ਸਿੰਘਾਂ ਨਾਲ ਬੇਸ਼ੁਮਾਰ ਗਿਣਤੀ ਵਿਚ ਆਏ ਹਮਲਾਵਰਾਂ ਦਾ ਟਾਕਰਾ ਕਰਨਾ ਨਾ ਕੇਵਲ ਬੇਮਿਸਾਲ ਬਹਾਦਰੀ, ਦਲੇਰੀ ਅਤੇ ਨਿਰਭੈਤਾ ਦੀ ਇਕ ਬੇਜੋੜ ਉਦਾਹਰਣ ਹੈ, ਸਗੋਂ ਇਹ ਉਨ੍ਹਾਂ ਦੁਆਰਾ ਸਿਧਾਂਤ ਅਤੇ ਅਭਿਆਸ ਨੂੰ ਇਕ ਮੰਨਣ ਦਾ ਇਕ ਰੋਸ਼ਨ ਦ੍ਰਿਸਟਾਂਤ ਵੀ ਹੈ। ਸੰਸਾਰ ਦੇ ਇਤਿਹਾਸ ਅਤੇ ਮਿਥਿਹਾਸ ਵਿਚ ਕਿਤੇ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਜਿਥੇ ਕਿਸੇ ਨੇ ਆਪਣੇ ਪੁੱਤਰਾਂ ਨੂੰ ਆਪਣੇ ਹੱਥੀ ਹਥਿਆਰ ਦੇ ਕੇ ਵਿਸ਼ਾਲ ਫ਼ੌਜ ਨਾਲ ਲੜਨ ਭੇਜਿਆ ਹੋਵੇ ਜਦੋਂ ਇਹ ਪਤਾ ਹੋਵੇ ਕਿ ਯੁੱਧ ਵਿਚ ਸ਼ਹੀਦੀ ਪਾਉਣਾ ਯਕੀਨੀ ਹੈ।

ਟਿੱਪਣੀਆਂ/ਹਵਾਲੇ :
1. ਭੰਗਾਣੀ ਦੇ ਜੰਗ ਸੰਬੰਧੀ ਵਿਦਵਾਨਾਂ ਵੱਲੋਂ ਅਲੱਗ ਅਲੱਗ ਵਰ੍ਹਾ ਦੱਸਿਆ ਗਿਆ ਹੈ। ਮਿਸਾਲ ਵਜੋਂ ਇਸ ਬਾਰੇ ਕੁਝ ਰਾਵਾਂ ਇਸ ਤਰ੍ਹਾਂ ਹਨ: ਖੁਸ਼ਵੰਤ ਸਿੰਘ, 1686; ਸੁਰਿੰਦਰ ਸਿੰਘ ਜੌਹਰ, 1687; ਗੰਡਾ ਸਿੰਘ ਅਤੇ ਹਰਬੰਸ ਸਿੰਘ, 1689 ਬਾਕੀ ਜੰਗਾਂ ਦੀਆਂ ਮਿਤੀਆ ਬਾਰੇ ਵੀ ਕੁਝ ਅਜਿਹੀ ਹੀ ਅਸਹਿਮਤੀ ਦੇਖੀ ਜਾ ਸਕਦੀ ਹੈ।

2. Surinder Singh Johar : Guru Gobind Singh- A Study, New Delhi, Marwah Publications, 1979, p. 81
3. Verma, D.K. : Guru Gobind Singh on the Canvas of History. New Delhi, Harman Publishing House. 1995, p. 91
4. ਗੰਡਾ ਸਿੰਘ, ਸੰਪਾਦਕ: ਕਵੀ ਸੈਨਾਪਤੀ ਰਚਿਤ ਸ੍ਰੀ ਗੁਰ ਸੋਭਾ, ਪਟਿਆਲਾ ਪੰਜਾਬੀ ਯੂਨੀਵਰਸਿਟੀ, 1967, ਪੰਨਾ 30
5. Nayyar, G. S.: The Sikhs in Ferment: Battles of the Sikh Gurus, New Delhi, National Book Organisation, 1992, p. 60
6. D. S. Dhillon and S. S. Bhullar: Battles of Guru Gobind Singh, New Delhi, Deep and Deep Publications, 1990, p. 60
7. ਹਰਿੰਦਰ ਸਿੰਘ ਮਹਿਬੂਬ: ਸਹਿਜੇ ਰਚਿਓ ਖਾਲਸਾ, ਅਸ਼ੋਕ ਬੁੱਕ ਡੀਪੂ, ਗੜ੍ਹਦੀਵਾਲਾ, 1988, ਪੰਨਾ 405
8. Harbans Singh : The Heritage of the Sikhs, New Delhi, Manohar, 1983, p. 999. ਹਰਿੰਦਰ ਸਿੰਘ ਮਹਿਬੂਬ : ਸਹਿਜੇ ਰਚਿੲ ਖਾਲਸਾ, 1988, ਪੰਨਾ 370
10. Indubhushan Banerjee : Evolution of the Khalsa vol. 11, Calcutta, A. Mukherjee and Co. Pvt. Ltd. 1962, p. 68
11. Sher Singh : Philosophy of Sikhism, Amritsar, Shiromani Gurudwara, Parbandhak Committee, 1998, p. 40

33 Swaiye


ਕੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵਖ ਵਖ ਹਨ ????

ਕੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵਖ ਵਖ ਹਨ ????

ਉੱਤਰ - ਪੰਜਾਬ ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ ... 'ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ ' | ਸੋ ਅਜਿਹਾ ਹਾਲ ਹੀ ਦਸਮ ਗਰੰਥ ਵਿਰੋਧੀਆਂ ਦਾ ਹੈ | ਸਾਡੇ ਕਈ ਸੂਝਵਾਨ ਵਿਧਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂ ਵਖਰੇ ਦਸਦੇ ਨੇ | ਯਾ ਤਾਂ ਇਹ ਜਾਣ-ਬੁਝ ਕੀ ਅਜਿਹਾ ਕਰਦੇ ਨੇ ਯਾ ਇਹਨਾ ਸੋਚ ਦਾ ਦਾਇਰਾ ਬਹੁਤ ਘੱਟ ਹੈ | ਕਈ 
ਸਿਖ ਇਹਨਾ ਦੀਆਂ ਗੱਲਾਂ ਚ ਵੀ ਆ ਜਾਂਦੇ ਨੇ |ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਅੰਗ , ਸ਼੍ਰੀ ਦਸਮ ਗ੍ਰੰਥ ਵਿਚੋ ਵਾਚਦੇ ਹਾ.....

੧) ਸਭ ਤੋ ਪਹਿਲਾਂ ਇੱਕ ਸਿਧੇ ਪਖ ਤੋ ਦਸਣ ਦੀ ਕੋਸ਼ਿਸ਼ ਕਰਦੇ ਹਾਂ ... ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ | ਜੋ ਹੁਕਮ(ਕਾਲ) ਤੋ ਰਹਿਤ ਹੈ ਉਸਨੁ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂ ਹੁਕਮ(ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ | ਇੱਕ ਜਗਾਹ ਉਸ ਪ੍ਰਮੇਸ਼ਵਰ ਨੂ ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ ਹੈ ਦੂਜੇ ਪਖੋ ਉਸਦੇ ਕਰਮ ਅਨੁਸਾਰ | ਜਿਵੇ ਕਿ ਦਸਮ ਗਰੰਥ ਦੇ ਸ਼ੁਰੂ ਚ ਕਿਹਾ ਗਿਆ ਹੈ ' ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ||' | ਸੋ ,ਸ਼੍ਰੀ ਦਸਮ ਗ੍ਰੰਥ ਚ ਉਸ ਅਕਾਲ ਪੁਰਖ ਦੇ ਕਰਮਾ
ਅਨੁਸਾਰ ਹੀ ਉਸਨੁ ਜਿਆਦਾ ਸੰਬੋਧਿਤ ਕੀਤਾ ਗਿਆ ਹੈ |

੨)ਸ਼੍ਰੀ ਦਸਮ ਗਰੰਥ ਚ ਅਕਾਲ ੨੪ ਬਾਰ ਆਇਆ ਹੈ | ਜਿਵੇ ਕਿ ....

ਅਕਾਲ ਪੁਰਖ ਬਾਚ ||
ਯਥਾ ;
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ||

ਕ੍ਰਿਸ਼ਨਾ ਅਵਤਾਰ ਦੇ ਸ਼ੁਰੂ ਚ ਗੁਰੂ ਜੀ ਲਿਖਦੇ ਨੇ . ,...
ਸ਼੍ਰੀ ਅਕਾਲ ਪੁਰਖ ਜੀ ਸਹਾਇ ||

ਜੇ ਅਕਾਲ ਪੁਰਖ ਯਾ ਕਾਲ ਪੁਰਖ ਵਖਰੇ ਹੁੰਦੇ ਤਾ ਇਹਨਾ ਪੰਕਤੀਆਂ ਚ ਕਾਲਪੁਰਖ ਆਉਂਦਾ | ਯਾ ਜੇ ਲਿਖਾਰੀ ਕਾਲਪੁਰਖ ਦਾ ਭਗਤ ਹੁੰਦਾ ਤਾ ਇਥੇ ਕਾਲਪੁਰਖ ਹੀ ਲਿਖਦਾ |

੩) ਸਭ ਤੋ ਵੱਡਾ ਪ੍ਰਮਾਣ ਗੁਰੂ ਜੀ ਦੀ ਲਿਖੀ 'ਅਕਾਲ ਉਸਤਤ' ਹੈ | ਹੁਣ ਜੇ ਲਿਖਾਰੀ ਦੀ ਸੋਚ ਵਖਰੀ ਹੁੰਦੀ ਅਕਾਲ ਅਤੇ ਕਾਲ ਪੁਰਖ ਲਈ ਤਾਂ ਇਥੇ 'ਕਾਲ ਉਸਤਤ' ਹੁੰਦਾ |

੪) ਇਸ ਤੋ ਅੱਗੇ ਸਭ ਤੋ ਮਹਤਵਪੂਰਣ ਪੰਕਤਿਆ , ਜੋ ਸਭ ਸ਼ੰਕੇ ਚੱਕ ਦਿੰਦਿਆ ਨੇ ....

ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ || (ਬਚਿਤਰ ਨਾਟਕ)
ਯਥਾ:
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖੀ ਹੈ || (ਬ੍ਰਹਮਾ ਅਵਤਾਰ ਵਾਲਮਿਕ )
ਯਥਾ;
ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ || ( ਜਾਪੁ ਸਾਹਿਬ )

ਇਹਨਾ ਪੰਕਤੀਆਂ ਚ ਸਾਫ਼ ਹੈ ਕੀ ਅਕਾਲ ਪੁਰਖ ਤੇ ਕਾਲ ਪੁਰਖ ਇਕੋ ਹੀ ਪ੍ਰਮੇਸ਼ਵਰ ਲਈ ਵਰਤੇ ਹਨ |

੫) ਦਸਮ ਪਿਤਾ ਜੀ ਸ਼ਾਇਦ ਇਹ ਜਾਣਦੇ ਸਨ ਕਿ ੨੧ਵਿ ਸਾਡੀ ਚ ਅਜਿਹੇ ਮੂਰਖ ਪੈਦਾ ਹੋਣਗੇ ਜੋ ਗੁਰਸਿਖਾਂ ਨੂ ਗਲਤ ਪਾਸੇ ਲਈ ਜਾਣਗੇ , ਇਸੇ ਲਈ ਆਪ ਸਸਤ੍ਰ ਮਾਲਾ ਦੇ ਵਿਚ ਲਿਖਦੇ ਓ ...

ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ||
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨੁ || ੨੮੫|| (ਸਸਤ੍ਰ ਮਾਲਾ)
ਅਰਥ - ਕਾਲ , ਅਕਾਲ , ਕਰਾਲ ਕਹਿ ਕੇ , ਆਯੁਧ ਪਦ ਦਾ ਵਖਿਆਨ ਕੀਤਾ ਹੈ | ਇਹ ਸਾਰੇ ਨਾਮ ਪਾਸ ਦੇ (ਭਾਵ ਜੋ ਸਭ ਤੋ ਨੇੜੇ ਹੈ, ਪ੍ਰਮੇਸ਼ਵਰ ) ਹੀ ਹਨ , ਚਤੁਰ ਲੋਕ ਸਮਝ ਲੈਣਗੇ (ਬਾਕੀ ਮੂਰਖਾਂ ਦੀ ਕੋਈ ਚਿੰਤਾ ਨਹੀ) |

ਹੁਣ ਵੀ ਜੇ ਕੋਈ ਨਾ ਸਮਝੇ ਤਾ ਇਕੋ ਹੀ ਗੱਲ ਕਹਿ ਸਕਦੇ ਆ.....
ਸੰਤਨ ਸਿਉ ਬੋਲੇ ਉਪਕਾਰੀ ॥
ਮੂਰਖ ਸਿਉ ਬੋਲੇ ਝਖ ਮਾਰੀ ॥੨॥ (ਗੁ.ਗ੍ਰ.ਸ.)

ਸੋ ,ਇਹਨਾ ਨਾਲ ਵਾਧੂ ਬਹਿਸ ਦਾ ਕੋਈ ਫਾਇਦਾ ਨਹੀ , ਆਪ ਬਾਣੀ ਪੜੋ ਤੇ ਸਮਝੋ |

ਗੁਰੂ ਪੰਥ ਦਾ ਦਾਸ ..... ਨਿਹੰਗ ਕਰਨਵੀਰ ਸਿੰਘ

Bhai Randhir SIngh's view of Dasam Granth Sahib

Bhai Sahib Bhai Randhir Singh's bachans about Baani of Guru Gobind Singh Ji Maharaj.

''ਸ੍ਰੀ ਦਸਮੇਸ਼-ਵਾਕਾਂ ਦੀ ਕਦਰ ਕੀਮਤ ਐਨ ਪਹਿਲੀਆਂ ਪਾਤਸ਼ਾਹੀਆਂ ਦੇ ਗੁਰਵਾਕਾ ਅਨੁਸਾਰ ਹੈ। ''
(The Respect and Value of Dasmesh-Baani is same as Baani of Earlier Gurus.) Gurmat Lekh - 133

ਇਸੇ ਪ੍ਰਕਾਰ ਸਾਰੀ ਗੁਰਬਾਣੀ ਅੰਦਰ ਸ੍ਰੀ ਗੁਰੂ ਦਸਮੇਸ਼ ਜੀ ਨੇ ਆਪਨੇ ਸ੍ਰੀ ਮੁਖਵਾਕ-ਉਪਦੇਸ਼ਾਂ ਦੁਆਰਾ ਜੋ ਕੁਝ ਦ੍ਰਿੜਾਇਆ ਹੈ, ਕਿ ਆਨ-ਮਤੀ ਬੇਦ-ਕਤੇਬਾਂ ਆਦਿਕ ਨਿਓਲੀ ਕਰਮਾਂ ਵਾਲਿਆਂ ਦੀ ਓਦੋਂ ਤਾਈਂ ਅਧੋਗਤੀ ਹੀ ਰਹੇਗੀ ਜਦੋਂ ਤਾਈਂ ਕਿ ਓਹ ਅਮ੍ਰਿਤ ਛਕ ਕੇ ਤਿਆਰ ਬਾਰ ਤਿਆਰ ਸਿੰਘ ਨਹੀ ਸੱਜ ਜਾਂਦੇ ।
(This way, in whole 'Gurbaani', Guru Dasmesh Ji has through his words taught that people who believe in Vedas and Kuran and Yoga etc will remain stuck in lower levels of existence until they take Amrit and become tyar-bar-tyar Singh.) See word 'Gurbaani'.  Gurmat Lekh- Page 139


ਗੁਰੂ ਦਸਮੇਸ਼ ਪਾਤਸ਼ਾਹ ਨੇ ਅਕਾਲ ਪੁਰਖ ਨੂੰ ' ਸਰਬ ਕਾਲ' ਅਤੇ 'ਸਰਬ ਲੋਹ ਦੇ ਨਾਮ ਨਾਲ ਸੰਕੇਤ ਕੀਤਾ ਹੈ ਅਤੇ ਖੜਗ-ਕੇਤ ਦੇ ਨਾਮ ਨਾਲ ਵੀ ਸੰਕੇਤ ਕੀਤਾ ਹੈ। ਇਸੇ ਖੜਗ-ਕੇਤੀ ਸੰਕੇਤਕ ਪਦ ਦਾ ਕਲਾ-ਧਾਰੀ ਨਾਮ ਸ੍ਰੀ ਦਸਮੇਸ਼ ਜੀ ਨੇ 'ਭਗਉਤੀ' ਪਦ ਦੇ ਨਾਮ ਨਾਲ ਦ੍ਰਿੜਾਇਆ ਹੈ । 
(Guru Dasmesh Patshah ji has invoked Akaal Purakh with names 'Sarab-Kaal' and 'Sarab Loh', also with name Khadag-Ket. Sri Dasmesh Ji has invoked same Khadag-Keti Universal Power with powerful name of ''Bhagauti''.) 
Gurmat Lekh - Page 188

These are just a couple of examples from Bhai Randhir Singh Ji's one book (Gurmat Lekh) which has hundreds of references from Dasam Baani (Akaal Ustat, Bachittar Natak, Rama Avtar, Krishna Avtar and Charitropakhyaan). Bhai Randhir Singh Ji saw Dasam Baani with same and equal respect as Baani of Guru Granth Sahib Ji, terming it Gur-baani. 

(People who today claim to follow Him but dont stand up and support Dasam Baani, instead support Nindaks of Dasam Bani and speak their language should look within themselves and see whether they are True to their respect for Gurmukhs like Bhai Sahib. )

Bhai Sahib's words in Book 'Jot Bigaas' :
ਭਾਈ ਸਾਹਬ ਭਾਈ ਰਣਧੀਰ ਸਿੰਘ ਜੀ --
''ਮੁੱਢ ਆਦਿ ਤੇ ਦਸਮ ਗੁਰੁ ਗ੍ਰੰਥ ਬੀੜਾਂ, ਲਿਖਤੀ ਫ਼ਖ਼ਰ ਦੋਹਿ ਲਿਖਤੀਸ਼ਰੋਲਿਆਂ ਦਾ [੩੦੬[ 

“In Bachittar Natak from Pauri 93-95 and in Sri Akaal Ustat from Pauri 211-230 of the Deeragh Tribhangee Chhand (ਦੀਰਘ ਤ੍ਰਿਭੰਗੀ ਛੰਦ) there is mention of demons being destroyed by Avtaars. This is all through the power of Akaal Purakh. But those that have doubts believe that the lines from Bachittar Natak are in line with Gurmat and are thus Mukhvaak, but they believe that the lines from Akaal Ustat are contrary to Gurmat so they do not believe them to be Mukhvaak. But this is all their misunderstanding (i.e. it is all Mukhvaak Bani), which we have cleared up above.” (-Gurmat Lekh-Bhai Sahib Bhai Randhir Singh, pg:72-74.)




Samarjeet Singh ShaheedSar