Monday 19 November 2012

ਕੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵਖ ਵਖ ਹਨ ????

ਕੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵਖ ਵਖ ਹਨ ????

ਉੱਤਰ - ਪੰਜਾਬ ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ ... 'ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ ' | ਸੋ ਅਜਿਹਾ ਹਾਲ ਹੀ ਦਸਮ ਗਰੰਥ ਵਿਰੋਧੀਆਂ ਦਾ ਹੈ | ਸਾਡੇ ਕਈ ਸੂਝਵਾਨ ਵਿਧਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂ ਵਖਰੇ ਦਸਦੇ ਨੇ | ਯਾ ਤਾਂ ਇਹ ਜਾਣ-ਬੁਝ ਕੀ ਅਜਿਹਾ ਕਰਦੇ ਨੇ ਯਾ ਇਹਨਾ ਸੋਚ ਦਾ ਦਾਇਰਾ ਬਹੁਤ ਘੱਟ ਹੈ | ਕਈ 
ਸਿਖ ਇਹਨਾ ਦੀਆਂ ਗੱਲਾਂ ਚ ਵੀ ਆ ਜਾਂਦੇ ਨੇ |ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਅੰਗ , ਸ਼੍ਰੀ ਦਸਮ ਗ੍ਰੰਥ ਵਿਚੋ ਵਾਚਦੇ ਹਾ.....

੧) ਸਭ ਤੋ ਪਹਿਲਾਂ ਇੱਕ ਸਿਧੇ ਪਖ ਤੋ ਦਸਣ ਦੀ ਕੋਸ਼ਿਸ਼ ਕਰਦੇ ਹਾਂ ... ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ | ਜੋ ਹੁਕਮ(ਕਾਲ) ਤੋ ਰਹਿਤ ਹੈ ਉਸਨੁ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂ ਹੁਕਮ(ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ | ਇੱਕ ਜਗਾਹ ਉਸ ਪ੍ਰਮੇਸ਼ਵਰ ਨੂ ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ ਹੈ ਦੂਜੇ ਪਖੋ ਉਸਦੇ ਕਰਮ ਅਨੁਸਾਰ | ਜਿਵੇ ਕਿ ਦਸਮ ਗਰੰਥ ਦੇ ਸ਼ੁਰੂ ਚ ਕਿਹਾ ਗਿਆ ਹੈ ' ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ||' | ਸੋ ,ਸ਼੍ਰੀ ਦਸਮ ਗ੍ਰੰਥ ਚ ਉਸ ਅਕਾਲ ਪੁਰਖ ਦੇ ਕਰਮਾ
ਅਨੁਸਾਰ ਹੀ ਉਸਨੁ ਜਿਆਦਾ ਸੰਬੋਧਿਤ ਕੀਤਾ ਗਿਆ ਹੈ |

੨)ਸ਼੍ਰੀ ਦਸਮ ਗਰੰਥ ਚ ਅਕਾਲ ੨੪ ਬਾਰ ਆਇਆ ਹੈ | ਜਿਵੇ ਕਿ ....

ਅਕਾਲ ਪੁਰਖ ਬਾਚ ||
ਯਥਾ ;
ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ||

ਕ੍ਰਿਸ਼ਨਾ ਅਵਤਾਰ ਦੇ ਸ਼ੁਰੂ ਚ ਗੁਰੂ ਜੀ ਲਿਖਦੇ ਨੇ . ,...
ਸ਼੍ਰੀ ਅਕਾਲ ਪੁਰਖ ਜੀ ਸਹਾਇ ||

ਜੇ ਅਕਾਲ ਪੁਰਖ ਯਾ ਕਾਲ ਪੁਰਖ ਵਖਰੇ ਹੁੰਦੇ ਤਾ ਇਹਨਾ ਪੰਕਤੀਆਂ ਚ ਕਾਲਪੁਰਖ ਆਉਂਦਾ | ਯਾ ਜੇ ਲਿਖਾਰੀ ਕਾਲਪੁਰਖ ਦਾ ਭਗਤ ਹੁੰਦਾ ਤਾ ਇਥੇ ਕਾਲਪੁਰਖ ਹੀ ਲਿਖਦਾ |

੩) ਸਭ ਤੋ ਵੱਡਾ ਪ੍ਰਮਾਣ ਗੁਰੂ ਜੀ ਦੀ ਲਿਖੀ 'ਅਕਾਲ ਉਸਤਤ' ਹੈ | ਹੁਣ ਜੇ ਲਿਖਾਰੀ ਦੀ ਸੋਚ ਵਖਰੀ ਹੁੰਦੀ ਅਕਾਲ ਅਤੇ ਕਾਲ ਪੁਰਖ ਲਈ ਤਾਂ ਇਥੇ 'ਕਾਲ ਉਸਤਤ' ਹੁੰਦਾ |

੪) ਇਸ ਤੋ ਅੱਗੇ ਸਭ ਤੋ ਮਹਤਵਪੂਰਣ ਪੰਕਤਿਆ , ਜੋ ਸਭ ਸ਼ੰਕੇ ਚੱਕ ਦਿੰਦਿਆ ਨੇ ....

ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ || (ਬਚਿਤਰ ਨਾਟਕ)
ਯਥਾ:
ਅਕਾਲ ਕਾਲ ਕੀ ਕ੍ਰਿਪਾ ਬਨਾਇ ਗ੍ਰੰਥ ਰਾਖੀ ਹੈ || (ਬ੍ਰਹਮਾ ਅਵਤਾਰ ਵਾਲਮਿਕ )
ਯਥਾ;
ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ || ( ਜਾਪੁ ਸਾਹਿਬ )

ਇਹਨਾ ਪੰਕਤੀਆਂ ਚ ਸਾਫ਼ ਹੈ ਕੀ ਅਕਾਲ ਪੁਰਖ ਤੇ ਕਾਲ ਪੁਰਖ ਇਕੋ ਹੀ ਪ੍ਰਮੇਸ਼ਵਰ ਲਈ ਵਰਤੇ ਹਨ |

੫) ਦਸਮ ਪਿਤਾ ਜੀ ਸ਼ਾਇਦ ਇਹ ਜਾਣਦੇ ਸਨ ਕਿ ੨੧ਵਿ ਸਾਡੀ ਚ ਅਜਿਹੇ ਮੂਰਖ ਪੈਦਾ ਹੋਣਗੇ ਜੋ ਗੁਰਸਿਖਾਂ ਨੂ ਗਲਤ ਪਾਸੇ ਲਈ ਜਾਣਗੇ , ਇਸੇ ਲਈ ਆਪ ਸਸਤ੍ਰ ਮਾਲਾ ਦੇ ਵਿਚ ਲਿਖਦੇ ਓ ...

ਕਾਲ ਅਕਾਲ ਕਰਾਲ ਭਨਿ ਆਯੁਧ ਬਹੁਰਿ ਬਖਾਨੁ ||
ਸਕਲ ਨਾਮ ਏ ਪਾਸਿ ਕੇ ਚਤੁਰ ਚਿਤ ਮਹਿ ਜਾਨੁ || ੨੮੫|| (ਸਸਤ੍ਰ ਮਾਲਾ)
ਅਰਥ - ਕਾਲ , ਅਕਾਲ , ਕਰਾਲ ਕਹਿ ਕੇ , ਆਯੁਧ ਪਦ ਦਾ ਵਖਿਆਨ ਕੀਤਾ ਹੈ | ਇਹ ਸਾਰੇ ਨਾਮ ਪਾਸ ਦੇ (ਭਾਵ ਜੋ ਸਭ ਤੋ ਨੇੜੇ ਹੈ, ਪ੍ਰਮੇਸ਼ਵਰ ) ਹੀ ਹਨ , ਚਤੁਰ ਲੋਕ ਸਮਝ ਲੈਣਗੇ (ਬਾਕੀ ਮੂਰਖਾਂ ਦੀ ਕੋਈ ਚਿੰਤਾ ਨਹੀ) |

ਹੁਣ ਵੀ ਜੇ ਕੋਈ ਨਾ ਸਮਝੇ ਤਾ ਇਕੋ ਹੀ ਗੱਲ ਕਹਿ ਸਕਦੇ ਆ.....
ਸੰਤਨ ਸਿਉ ਬੋਲੇ ਉਪਕਾਰੀ ॥
ਮੂਰਖ ਸਿਉ ਬੋਲੇ ਝਖ ਮਾਰੀ ॥੨॥ (ਗੁ.ਗ੍ਰ.ਸ.)

ਸੋ ,ਇਹਨਾ ਨਾਲ ਵਾਧੂ ਬਹਿਸ ਦਾ ਕੋਈ ਫਾਇਦਾ ਨਹੀ , ਆਪ ਬਾਣੀ ਪੜੋ ਤੇ ਸਮਝੋ |

ਗੁਰੂ ਪੰਥ ਦਾ ਦਾਸ ..... ਨਿਹੰਗ ਕਰਨਵੀਰ ਸਿੰਘ

No comments: